ਸੰਯੁਕਤ ਰਾਸ਼ਟਰ ਦੀ ਰੀਪੋਰਟ ਵਿਚ ਹੋਇਆ ਖੁਲਾਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਲ ਕਾਇਦਾ ਤੇ ਆਈ.ਐਸ.ਆਈ.ਐਸ ਨਾਲ ਜੁੜੇ ਸਮੂਹ ਕੋਰੋਨਾ 'ਤੇ ਗ਼ਲਤ ਜਾਣਕਾਰੀ ਫੈਲਾ ਰਹੇ ਹਨ

image

ਸੰਯੁਕਤ ਰਾਸ਼ਟਰ, 19 ਨਵੰਬਰ : ਅਲ ਕਾਇਦਾ ਅਤੇ ਆਈਐਸਆਈਐਸ ਨਾਲ ਜੁੜੇ ਸੰਗਠਨ ਕੋਵਿਡ -19 ਮਹਾਂਮਾਰੀ ਦੀ ਵਰਤੋਂ 'ਸਾਜ਼ਿਸ਼ ਦੀਆਂ ਮਨਘੜਤ ਕਹਾਣੀਆਂ' ਫੈਲਾਉਣ ਲਈ ਕਰ ਰਹੇ ਹਨ ਕਿ ਵਾਇਰਸ 'ਕਾਫ਼ਰਾਂ ਨੂੰ ਸਜ਼ਾ ਦੇ' ਰਿਹਾ ਹੈ ਅਤੇ ਪਛਮ 'ਚ ਇਹ 'ਰੱਬ ਦਾ ਕਹਿਰ' ਹੈ। ਇਹ ਸੰਸਥਾਵਾਂ ਅਤਿਵਾਦੀਆਂ ਨੂੰ ਇਸ ਨੂੰ ਜੈਵਿਕ ਹਥਿਆਰ ਵਜੋਂ ਵਰਤਣ ਲਈ ਭੜਕਾ ਰਹੀਆਂ ਹਨ। ਇਕ ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ। ਇਸ ਰਿਪੋਰਟ ਦਾ ਸਿਰਲੇਖ ਹੈ 'ਵਾਇਰਸ ਬਾਰੇ ਗ਼ਲਤ ਜਾਣਕਾਰੀ ਰੋਕਣਾ: ਕੋਵੀਡ -19 ਮਹਾਂਮਾਰੀ ਦੇ ਦੌਰਾਨ ਅਤਿਵਾਦੀ, ਹਿੰਸਕ ਅਤਿਵਾਦੀ ਅਤੇ ਅਪਰਾਧਿਕ ਸਮੂਹਾਂ ਦੁਆਰਾ ਸੋਸ਼ਲ ਮੀਡੀਆ ਦੀ ਖਤਰਨਾਕ ਵਰਤੋਂ' ਅਤੇ ਇਸ ਨੂੰ ਬੁਧਵਾਰ ਨੂੰ 'ਸੰਯੁਕਤ ਰਾਸ਼ਟਰ ਅੰਤਰ-ਖੇਤਰੀ ਅਪਰਾਧ ਅਤੇ ਜਸਟਿਸ ਰਿਸਰਚ ਇੰਸਟੀਚਿਊਟ' (ਯੂ ਐਨ ਆਈ ਸੀ ਆਰ ਆਈ) ਦੁਆਰਾ ਪ੍ਰਕਾਸ਼ਤ ਕੀਤਾ ਗਿਆ।

image


ਰੀਪੋਰਟ ਮੁਤਾਕਬ ਅਪਰਾਧੀ ਅਤੇ ਹਿੰਸਕ ਕੱਟੜਪੰਥੀ ਨੈੱਟਵਰਕ ਬਣਾਉਣ ਅਤੇ ਸਰਕਾਰਾਂ ਉੱਤੇ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਮਹਾਂਮਾਰੀ ਦੀ ਵਰਤੋਂ ਕਰ ਰਹੇ ਹਨ ਅਤੇ ਵਾਇਰਸ ਨੂੰ ਹਥਿਆਰ ਬਣਾਉਣ ਦੀ ਗੱਲ ਕਰ ਰਹੇ ਹਨ। ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਤਿਵਾਦੀ, ਹਿੰਸਕ ਕੱਟੜਪੰਥੀ ਅਤੇ ਸੰਗਠਿਤ ਅਪਰਾਧੀ ਸਮੂਹਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਕੋਰੋਨਾ ਵਾਇਰਸ ਨੂੰ ਲੈ ਕੇ ਸਾਜ਼ਸ਼ ਦੀਆਂ ਮਨਘੜਤ ਕਹਾਣੀਆਂ ਫੈਲਾਉਣ ਲਈ ਕੀਤੀ ਹੈ।


ਰੀਪੋਰਟ 'ਚ ਕਿਹਾ ਗਿਆ ਹੈ, 'ਆਈਐਸਆਈਐਸ ਅਤੇ ਅਲ ਕਾਇਦਾ ਨਾਲ ਜੁੜੇ ਸਮੂਹਾਂ ਨੇ ਵੀ ਵਾਇਰਸ ਦੇ ਸਬੰਧ ਵਿਚ ਸਾਜ਼ਸ਼ ਦੀਆਂ ਮਨਘੜਤ ਕਹਾਣੀਆਂ ਰਚੀਆਂ ਅਤੇ ਲੋਕਾਂ ਨੂੰ ਦਸਿਆ ਕਿ ਵਾਇਰਸ 'ਅੱਲ੍ਹਾ ਦਾ ਸਿਪਾਹੀ' ਹੈ ਅਤੇ ਇਹ ਸਾਲਾਂ ਤੋਂ ਮੁਸਲਮਾਨਾਂ ਦੇ ਕਾਫੀਆਂ ਅਤੇ ਦੁਸ਼ਮਣਾਂ ਨੂੰ ਸਜ਼ਾ ਦੇ ਰਿਹਾ ਹੈ। ਰੀਪੋਰਟ ਵਿਚ ਉਦਾਹਰਣਾਂ ਦਿੰਦੇ ਹੋਏ ਦਸਿਆ ਗਿਆ ਹੈ ਕਿ ਆਈਐਸਆਈਐਸ ਅਤੇ ਅਲ ਕਾਇਦਾ ਨੇ ਦਾਅਵਾ ਕੀਤਾ ਕਿ 'ਵਾਇਰਸ ਪਛਮ 'ਚ ਟੁੱਟਿਆ ਖ਼ੁਦਾ ਦਾ ਕਹਿਰ ਹੈ।' (ਪੀਟੀਆਈ)




ਅਤਿਵਾਦੀ ਸਮੂਹਾਂ ਨੇ ਅਪਣੇ ਮੈਂਬਰਾਂ ਨੂੰ 'ਜੀਵ-ਬੰਬ' ਬਣ ਕੇ ਕੋਰੋਨਾ ਫੈਲਾਉਣ ਲਈ ਕਿਹਾ


ਉਥੇ ਹੀ ਅਲ-ਸ਼ਬਾਬ ਨੇ ਕਿਹਾ ਕਿ ਕ੍ਰਿਸ਼ਚੀਅਨ (ਕਰੂਸੇਡਰ) ਦੀਆਂ ਤਾਕਤਾਂ ਦੁਆਰਾ ਦੇਸ਼ ਉੱਤੇ ਹਮਲਾ ਕਰ ਕੇ ਕੋਰੋਨਾ ਵਾਇਰਸ ਫੈਲ ਰਿਹਾ ਹੈ ਅਤੇ ਉਨ੍ਹਾਂ ਦੇ ਹਮਾਇਤੀ ਕਾਫ਼ਿਰ ਦੇਸ਼ ਹਨ। ਰੀਪੋਰਟ ਦੇ ਅਨੁਸਾਰ, ਗਲੋਬਲ ਫ਼ਤਵਾ ਇੰਡੈਕਸ ਨੇ ਕੋਵਿਡ -19 ਦੇ ਸਬੰਧ 'ਚ ਆਈਐਸਆਈਐਸ ਅਤੇ ਅਲ ਕਾਇਦਾ ਨਾਲ ਜੁੜੇ ਸਮੂਹਾਂ ਦੇ ਸੰਦੇਸ਼ਾਂ ਦੀ ਪਛਾਣ ਕੀਤੀ। ਇਨ੍ਹਾਂ 'ਚ ਗ਼ੈਰ-ਸਰਕਾਰੀ ਫ਼ਤਵੇ ਵੀ ਸ਼ਾਮਲ ਹਨ ਜਿਨ੍ਹਾਂ 'ਚ ਕੋਰੋਨਾ ਵਾਇਰਸ ਨਾਲ ਪੀੜਤ ਆਈਐਸਆਈਐਸ ਮੈਂਬਰਾਂ ਨੂੰ ਕਿਹਾ ਗਿਆ ਸੀ ਕਿ ਉਹ 'ਜੀਵ-ਬੰਬ' ਵਜੋਂ ਕੰਮ ਕਰਨ ਅਤੇ ਸੰਸਥਾ ਦੇ ਦੁਸ਼ਮਣਾਂ ਵਿਚ ਜਾਣਬੁੱਝ ਕੇ ਕੋਰੋਨਾ ਵਾਇਰਸ ਦਾ ਵਿਸਤਾਰ ਕਰਨ। (ਪੀਟੀਆਈ)