Anmol Bishnoi News: ਅਮਰੀਕਾ ਨੇ ਅਨਮੋਲ ਬਿਸ਼ਨੋਈ ਨੂੰ ਭਾਰਤ ਹਵਾਲੇ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਸਵੇਰੇ 10 ਵਜੇ ਦੇ ਕਰੀਬ ਪਹੁੰਚੇਗਾ ਦਿੱਲੀ

US extradites Anmol Bishnoi to India

ਨਵੀਂ ਦਿੱਲੀ: ਬਾਬਾ ਸਿੱਦੀਕੀ ਕਤਲ ਮਾਮਲੇ ਦਾ ਮੁੱਖ ਸਾਜ਼ਸ਼ਕਰਤਾ ਮੰਨੇ ਜਾਣ ਵਾਲੇ ਬਦਮਾਸ਼ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਦਿੱਲੀ ਪਹੁੰਚ ਜਾਵੇਗਾ।

ਸੁਰੱਖਿਆ ਏਜੰਸੀਆਂ ਉਸ ਦੀ ਹਵਾਲਗੀ ਯਾਤਰਾ ਉਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਅਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਕਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਨਮੋਲ ਬਿਸ਼ਨੋਈ ਨੂੰ ਰਸਮੀ ਤੌਰ ਉਤੇ ਅਮਰੀਕਾ ਤੋਂ ਦੇਸ਼ ਨਿਕਾਲਾ ਦਿਤਾ ਗਿਆ ਹੈ।