ਬੈਲਜੀਅਨ ਦੇ ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਦਿਤਾ ਅਸਤੀਫ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੇਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤੇ ਹੈ। ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਅਪਣੇ ...

Charles Mitchell resigns

ਬ੍ਰਸੇਲਸ (ਭਾਸ਼ਾ): ਬੇਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤੇ ਹੈ। ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਅਪਣੇ ਅਸਤੀਫੇ ਦਾ ਐਲਾਨ ਕੀਤੀ। ਸ਼ਰਣਾਰਥੀਆਂ 'ਤੇ ਸੰਯੁਕਤ ਰਾਸ਼ਟਰ ਦੇ ਸੰਸਾਰਿਕ ਸਮੱਝੌਤੇ ਦਾ ਸਮਰਥਨ ਕਰਨ ਤੋਂ ਬਾਅਦ ਗਠ ਜੋੜ ਦੀ ਸਭ ਤੋਂ ਵੱਡੀ ਪਾਰਟੀ ਨੇ ਉਨ੍ਹਾਂ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ।

ਜਿਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ 'ਤੇ ਦਬਾਅ ਵੱਧ ਰਿਹਾ ਸੀ।  ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਕਰੀਬ 5, 500 ਲੋਕਾਂ ਨੇ ਦੇਸ਼ 'ਚ ਸ਼ਰਣਾਰਥੀਆਂ ਦੇ ਮੁੱਦੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਮਿਸ਼ੇਲ ਨੇ ਬੇਲਜੀਅਮ ਦੇ ਸੰਸਦਾਂ ਨੂੰ ਕਿਹਾ ਕਿ ਉਹ ਅਪਣੇ ਅਸਤੀਫੇ ਦੀ ਪੇਸ਼ਕਸ਼ ਕਰਨ ਦਾ ਫ਼ੈਸਲਾ ਲੈ ਰਹੇ ਹਨ। ਉਹ ਹੁਣ ਕਿੰਗ ਨੂੰ ਸੂਚਿਤ ਕਰਨ ਜਾ ਰਿਹਾ ਹਨ। ਸੰਸਦ ਦੀ ਮੰਗ ਸੀ ਕਿ ਮਿਸ਼ੇਲ ਦੀ ਸਰਕਾਰ ਵਿਸ਼ਵਾਸ ਮਤ ਦਾ ਸਾਮਣਾ ਕਰੇ ਪਰ ਉਹ ਹੁਣ ਤੱਕ ਇਸ ਤੋਂ ਇਨਕਾਰ ਕਰਦੇ ਆਏ ਸਨ। 

ਰਾਸ਼ਟਰਵਾਦੀ ਪਾਰਟੀ ਨੇ ਸ਼ਰਨਾਰਥੀ ਮੁੱਦੇ 'ਤੇ ਮਿਸ਼ੇਲ ਨੂੰ ਸਮਰਥਨ ਦੇਣਤੋਂ ਮਨਾ ਕਰ ਦਿਤਾ ਸੀ। ਮਿਸ਼ੇਲ ਦਾ ਕਹਿਣਾ ਸੀ ਕਿ ਸੰਯੁਕਤ ਰਾਸ਼ਟਰ ਸੰਘ  ਦੇ ਸ਼ਰਨਾਰਥੀ ਸਮੱਝੌਤੇ 'ਤੇ ਅਮਲ ਕੀਤਾ ਜਾਵੇ। ਮਿਸ਼ੇਲ ਦੇ ਇਸ ਕਦਮ ਤੋਂ ਬਾਅਦ ਬੇਲਜੀਅਮ ਨੂੰ ਤੱਤਕਾਲ ਚੋਣ ਲਈ ਤਿਆਰ ਰਹਿਣਾ ਹੋਵੇਗਾ।  ਘੱਟ ਗਿਣਤੀ ਸਰਕਾਰ ਕੋਲ ਸੰਸਦ 'ਚ ਸਮਰੱਥ ਸਮਰਥਨ ਹਾਸਲ ਨਹੀਂ ਹੈ ਇਸ ਲਈ ਤੈਅ ਕੀਤੇ ਗਏ ਸਮੇਂ ਤੋਂ ਪਹਿਲਾਂ ਚੋਣ ਜਰੂਰੀ ਹੋ ਜਾਣਗੇ।