ਮਾਲਕਿਨ ਦੀ ਆਵਾਜ਼ ਕੱਢ ਕੇ ‘ਤੋਤੇ’ ਨੇ ਕੀਤੇ ਵੱਡੇ ਆਡਰ, ਲਿਸਟ ਦੇਖ ਹੋਈ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੋਤਾ ਇਕ ਅਜਿਹਾ ਪੰਛੀ, ਜਿਹੜਾ ਲੋਕਾਂ ਦੀ ਆਵਾਜ਼ ਨੂੰ ਵੱਡੀ ਆਸਾਨੀ ਨਾਲ ਕੱਢ ਲੈਂਦਾ ਹੈ। ਆਵਾਜ਼ ਕੱਢਣ ਤਕ ਤਾਂ ਠੀਕ ਸੀ, ਪਰ ਬ੍ਰਿਟੇਨ ਵਿਚ ਇਕ ਗ੍ਰੇ....

Grey Parrot

ਬ੍ਰਿਟੇਨ (ਭਾਸ਼ਾ) : ਤੋਤਾ ਇਕ ਅਜਿਹਾ ਪੰਛੀ, ਜਿਹੜਾ ਲੋਕਾਂ ਦੀ ਆਵਾਜ਼ ਨੂੰ ਵੱਡੀ ਆਸਾਨੀ ਨਾਲ ਕੱਢ ਲੈਂਦਾ ਹੈ। ਆਵਾਜ਼ ਕੱਢਣ ਤਕ ਤਾਂ ਠੀਕ ਸੀ, ਪਰ ਬ੍ਰਿਟੇਨ ਵਿਚ ਇਕ ਗ੍ਰੇ ਤੋਤੇ ਨੇ ਅਪਣੀ ਮਾਲਕਿਨ ਦੀ ਆਵਾਜ਼ ਕੱਢ ਕੇ ਆਨਲਾਈਨ ਆਡਰ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ। ਤਕਨੀਕੀ ਵਿਸਤਾਰ ਨੂੰ ਤੋਤੇ ਨੇ ਇਨ੍ਹੀ ਚੰਗੀ ਤਰ੍ਹਾਂ ਸਮਝਿਆ ਕਿ ਵ੍ਰਚੂਅਲ ਅਸਿਸਟੈਂਟ ਦੀ ਮਦਦ ਨਾਲ ਆਈਸਕ੍ਰੀਮ ਤੋਂ ਇਲਾਵਾ ਕਈਂ ਫ਼ਲ ਅਤੇ ਸਬਜ਼ੀਆਂ ਦੇ ਆਡਰ ਕਰ ਦਿਤੇ ਸੀ। ਏਲੇਕਸਾ ਐਮਾਜਾਨ ਕੰਪਨੀ ਦੇ ਵ੍ਰਚੂਅਲ ਅਸਿਸਟੈਂਟ ਦਾ ਨਾਮ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਿਕ, ਇਸ ਤੌਤੇ ਨੇ ਸਮਾਰਟ ਏਲੇਕਸਾ ਦੀ ਮਦਦ ਨਾਲ ਮਾਲਕਿਨ ਦੀ ਹੀ ਆਵਾਜ਼ ਵਿਚ ਗੱਲਬਾਤ ਕਰਕੇ ਵੱਖ-ਵੱਖ ਸਮਾਨ ਆਨਲਾਈਨ ਆਡਰ ਕੀਤੇ। ਰੋਕੋ ਨਾਮ ਦਾ ਅਫ਼ਰੀਕੀ ਗ੍ਰੇ ਤੋਤੇ ਨੇ ਐਮਾਜਾਨ ਉਤੇ ਆਈਸਕ੍ਰੀਮ ਤੋਂ ਲੈ ਕੇ ਤਰਬੂਜ਼, ਸੁਕੇ ਮੇਵੇ ਅਤੇ ਬ੍ਰੋਕਲੀ ਦੇ ਵੀ ਆਡਰ ਕੀਤੇ। ਇਨ੍ਹਾ ਹੀ ਨਹੀਂ ਅਪਣੀ ਮਾਲਕਿਨ ਦੀ ਆਵਾਜ਼ ਵਿਚ ਉਸ ਨੇ ਫਿਰ ਆਡਰ ਕੀਤਾ ਅਤੇ ਫਿਰ ਲਾਈਟ ਬਲਬ ਅਤੇ ਪਤੰਗ ਵੀ ਮੰਗਵਾਇਆ। ਤੋਤੇ ਦੀ ਮਾਲਕਿਨ ਮੈਰਿਯਨ ਨੇ ਦੱਸਿਆ ਕਿ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਹਨਾਂ ਨੇ ਐਮਾਜਾਨ ਸ਼ਾਪਿੰਗ ਆਡਰ ਲਿਸਟ ਦੇਖੀ।

ਲਿਸਟ ਵਿਚ ਉਹ ਸਮਾਨ ਸੀ, ਜਿਹੜਾ ਉਹਨਾਂ ਨੇ ਆਡਰ ਹੀ ਨਹੀਂ ਕੀਤਾ। ‘ਡੇਲੀ ਮੇਲ’ ਦੀ ਇਕ ਰਿਪੋਰਟ ਦੇ ਮੁਤਾਬਿਕ, ਰੋਕੋ ਨਾਮ ਦਾ ਇਹ ਤੋਤਾ ਪਹਿਲਾਂ ਵਰਕਸ਼ਾਇਰ ਸਥਿਤ ਨੈਸ਼ਨਲ ਏਨੀਮਲ ਵੈਲਫੇਅਰ ਟ੍ਰਸਟ ਸੈਂਚੁਅਰੀ ਵਿਚ ਰਹਿੰਦਾ ਸੀ। ਉਥੇ ਜ਼ਿਆਦਾ ਚਹਿਕਣ ਕਾਰਨ ਅਤੇ ਬੋਲਣ ਦੀ ਕਾਰਨ ਉਸ ਨੂੰ ਉਥੋਂ ਕੱਢ ਦਿਤਾ ਸੀ। ਨੈਸ਼ਨਲ ਐਨੀਮਲ ਵੈਲਫੇਅਰ ਟ੍ਰਸਟ ਸੈਂਚੁਅਰੀ ਦੇ ਵਿਚ ਕੰਮ ਕਰਨ ਵਾਲੀ ਮੈਰੀਅਨ ਉਸ ਨੂੰ ਅਪਣੇ ਘਰ ਲੈ ਆਈ ਅਤੇ ਦੇਖਦੇ-ਦੇਖਦੇ ਸਭ ਕੁਝ ਸਿੱਖ ਗਿਆ। ਤੋਤਾ ਦੀ ਇਹ ਹਰਕਤ ਹੁਣ ਲੋਕਾਂ ਦੇ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ।