ਡੋਨਾਲਡ ਟਰੰਪ ਨੇ ਸੂਚਨਾ ਸਾਂਝਾ ਕਰ ਸਾਨੂੰ ਖਤਰੇ 'ਚ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਸਿਆਸੀ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਸ ਦਈਏ ਕਿ ਸੰਸਦ ਦੇ ਹੇਠਲੇ ਸਦਨ 'ਚ ਪ੍ਰਤੀਨਿਧੀ ਸਭਾ ....

Donald Trump

ਵਾਸਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਸਿਆਸੀ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਸ ਦਈਏ ਕਿ ਸੰਸਦ ਦੇ ਹੇਠਲੇ ਸਦਨ 'ਚ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਟਰੰਪ ਪ੍ਰਸ਼ਾਸਨ 'ਤੇ ਉਨ੍ਹਾਂ ਦੀ ਨਿਜੀ ਯਾਤਰਾ ਦੀ ਜਾਣਕਾਰੀ ਲੀਕ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤੋਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਵੱਧ ਗਿਆ ਅਤੇ ਉਨ੍ਹਾਂ ਨੂੰ ਯੁੱਧਪੀੜਤ ਅਫਗਾਨਿਸਤਾਨ ਦਾ ਦੌਰਾ ਰੱਦ ਕਰਨਾ ਪਿਆ।

ਪੇਲੋਸੀ ਨੇ ਟਰੰਪ 'ਤੇ ਅਮਰੀਕੀਆਂ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਵੀ ਆਰੋਪ ਲਗਾਇਆ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਪੇਲੋਸੀ ਦੀ ਬਰਸੇਲਸ ਅਤੇ ਯੁੱਧਪੀੜਤ ਅਫਗਾਨਿਸਤਾਨ ਦੀ ਵਿਦੇਸ਼ ਯਾਤਰਾ ਨੂੰ ਟਾਲ ਦਿਤਾ ਸੀ। ਯਾਤਰਾ ਅਜਿਹੇ ਸਮਾਂ 'ਚ ਟਾਲੀ ਗਈ, ਜਦੋਂ ਪੇਲੋਸੀ ਨੇ ਟਰੰਪ ਨੂੰ 29 ਜਨਵਰੀ ਨੂੰ ਉਨ੍ਹਾਂ ਦੇ ਸਲਾਨਾਂ ਯੂਨੀਅਨ ਪੁਕਾਰਨਾ ਦਾ ਪ੍ਰੋਗਰਾਮ ਦੌਬਾਰਾ ਨਿਰਧਾਰਿਤ ਕਰਨ ਦਾ ਸੁਝਾਅ ਦਿਤਾ ਸੀ।

ਸਪੀਕਰ ਨੇ ਚਾਰ ਹਫ਼ਤੇ ਤੋਂ ਜਿਆਦਾ ਸਮਾਂ ਸਰਕਾਰ ਦੇ ਕੰਮ-ਕਾਰ ਦੇ ਅੰਸ਼ਿਕ ਰੂਪ 'ਚ ਬੰਦ ਹੋਣ ਦੇ ਮੱਦੇਨਜਰ ਸੁਰੱਖਿਆ ਸਬੰਧੀ ਚੁਨੌਤੀਆਂ ਦਾ ਹਵਾਲਾ ਦਿੰਦੇ ਹੋਏ ਟਰੰਪ ਨੂੰ ਇਹ ਸੁਝਾਅ ਦਿਤਾ ਸੀ। ਪੇਲੋਸੀ ਨੇ ਇਲਜ਼ਾਮ ਲਗਾਇਆ ਕਿ ਦੁਨੀਆਂ ਨੂੰ ਉਨ੍ਹਾਂ ਦੀ ਅਫਗਾਨਿਸਤਾਨ ਯਾਤਰਾ ਦੀ ਜਾਣਕਾਰੀ ਦੇਕੇ ਟਰੰਪ ਨੇ ਅਮਰੀਕੀਆਂ ਦੇ ਜੀਵਨ ਨੂੰ ਖਤਰੇ 'ਚ ਪਾ ਦਿਤਾ।

ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਖੇਤਰ 'ਚ ਕਿਸੇ ਵੀ ਮਹੱਤਵਪੂਰਣ ਵਿਅਕਤੀ, ਉੱਚ ਪੱਧਰੀ ਪ੍ਰਤੀਨਿਧੀ ਮੰਡਲ ਜਾਂ ਕਿਸੇ ਪੱਧਰ ਦੇ ਸੰਸਦੀ ਵਫਦ ਦੀ ਹਾਜ਼ਰੀ ਦੇ ਸੰਬਧ 'ਚ ਜਾਣਕਾਰੀ ਦਾ ਖੁਲਾਸਾ ਕਰ ਤੁਸੀਂ ਖ਼ਤਰਾ ਵਧਾ ਦਿਤਾ ਹੈ ਅਤੇ ਇਹ ਤਾਂ ਉੱਚ ਪੱਧਰ ਵਫਦ ਸੀ। ਟਰੰਪ ਨੇ ਪੇਲੋਸੀ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਤੁਹਾਨੂੰ ਸੂਚਤ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਸਰਕਾਰ ਦਾ ਕੰਮ ਬੰਦ ਹੋਣ ਕਾਰਨ ਤੁਹਾਡੀ ਬ੍ਰਸੇਲਸ, ਮਿਸਰ ਅਤੇ ਅਫਗਾਨਿਸਤਾਨ ਦੀ ਯਾਤਰਾ ਟਾਲ ਦਿਤੀ ਗਈ ਹੈ।

ਜਦੋਂ ਬੰਦ ਖਤਮ ਹੋ ਜਾਵੇਗਾ ਉਦੋਂ ਅਸੀ ਇਸ ਸੱਤ ਦਿਨਾਂ ਯਾਤਰਾ ਦਾ ਪਰੋਗਰਾਮ ਫਿਰ ਤੋਂ ਤਿਆਰ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ‘ਜੇਕਰ ਤੁਸੀ ਨਿਜੀ ਜਹਾਜ਼ ਤੋਂ ਜਾਣਾ ਚਾਹੁੰਦੇ ਹੋ ਤਾਂ ਨਿਸ਼ਚਿਤ ਤੌਰ 'ਤੇ ਇਹ ਤੁਹਾਡਾ ਵਿਸ਼ੇਸ਼  ਅਧਿਕਾਰ ਹੋਵੇਗਾ।