ਮੈਕਸੀਕੋ 'ਚ ਤੇਲ ਦੀ ਪਾਈਪਲਾਈਨ 'ਚ ਲੱਗੀ ਭਿਆਨਕ ਅੱਗ, 73 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੱਧ ਮੈਕਸੀਕੋ 'ਚ ਸ਼ੁੱਕਰਵਾਰ ਨੂੰ ਤੇਲ ਦੀ ਇਕ ਪਾਈਪਲਾਈਨ 'ਚ ਭਿਆਨਕ ਅੱਗ ਲਗਣ ਕਾਰ ਮਰਨੇ ਵਾਲਿਆਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਇਹ ਅੱਗ ਉਦੋਂ ਲੱਗੀ...

US Fuel Pipeline Blaze in Mexico

ਮੈਕਸੀਕੋ: ਮੱਧ ਮੈਕਸੀਕੋ 'ਚ ਸ਼ੁੱਕਰਵਾਰ ਨੂੰ ਤੇਲ ਦੀ ਇਕ ਪਾਈਪਲਾਈਨ 'ਚ ਭਿਆਨਕ ਅੱਗ ਲਗਣ ਕਾਰ ਮਰਨੇ ਵਾਲਿਆਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਇਹ ਅੱਗ ਉਦੋਂ ਲੱਗੀ ਜਦੋਂ ਸੈਂਕੜੇ ਲੋਕ ਪਾਈਪਲਾਈਨ 'ਚੋ ਹੋ ਰਹੇ ਰਿਸਾਆ ਤੋਂ ਤੇਲ ਚੁਰਾਉਣ ਲਈ ਇਕਠੇ ਹੋਏ ਸਨ। ਹਿਡਾਲਗੋ ਦੇ ਗਵਰਨਰ ਉਮਰ ਫਯਾਦ ਨੇ ਦੱਸਿਆ ਕਿ ਪੰਜ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਲਾਸ਼ਾਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਇਸ ਤੋਂ ਪਹਿਲਾਂ ਇਹ ਗਿਣਤੀ 68 ਸੀ। 

ਮੈਕਸੀਕੋ ਦੇ ਉੱਤਰੀ ਸ਼ਹਿਰ ਤਲਾਹੇਲਿਲਪਨ 'ਚ ਸ਼ੁੱਕਰਵਾਰ ਨੂੰ ਹੋਏ ਧਮਾਕੇ 'ਚ ਹੋਰ 74 ਲੋਕ ਜਖ਼ਮੀ ਵੀ ਹੋਏ ਹਨ। ਮੈਕਸੀਕੋ ਦੇ ਰਾਸ਼ਟਰਪਤੀ ਏੰਦਰੇਸ ਮੈਨੁਅਲ ਲੋਪੇਜ਼ ਨੇ ਸ਼ਨੀਵਾਰ ਸਵੇਰੇ ਘਟਨਾ ਥਾਂ ਦਾ ਦੌਰਾ ਵੀ ਕੀਤਾ।  ਉਨ੍ਹਾਂ ਨੇ ਕਿਹਾ ਕਿ ‘‘ਫੌਜ ਦਾ ਰਵਇਆ ਠੀਕ ਹੈ। ਭੀੜ ਨੂੰ ਅਨੁਸ਼ਾਸਤ ਕਰਨਾ ਠੀਕ ਨਹੀਂ ਹੈ।’’ ਰਾਸ਼ਟਰਪਤੀ ਨੇ ਦੇਸ਼ 'ਚ ਤੇਲ ਸਬੰਧੀ ਵੱਧਦੀ ਸਮਸਿਆਵਾਂ ਦੇ ਖਿਲਾਫ਼ ਅਪਣੀ ਲੜਾਈ ਜਾਰੀ ਰੱਖਣ ਦਾ ਸੰਕਲਪ ਵੀ ਲਿਆ। 

ਜ਼ਿਕਯੋਗ ਹੈ ਕਿ ਹਾਦਸਾ ਅਜਿਹੇ ਸਮੇ ਹੋਇਆ ਹੈ ਜਦੋਂ ਮੈਕਸੀਕੋ ਦੇ ਰਾਸ਼ਟਰਪਤੀ ਏੰਦਰੇਸ ਮੈਨੁਅਲ ਲੋਪੇਜ ਤੇਲ ਚੋਰੀ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਅਪਣੀ ਯੋਜਨਾਵਾਂ ਨੂੰ ਚਲਾਉਣ ਦੀ ਯੋਜਨਾ ਬਣਾ ਰਹੇ ਹਨ। ‘ਪੇਮੇਕਸ’ ਪਾਈਪਲਾਈਨਾਂ ਤੋਂ ਬਾਲਣ ਦੀ ਚੋਰੀ ਨਾਲ ਮੈਕਸੀਕੋ ਨੂੰ 2017 'ਚ ਤਿੰਨ ਅਰਬ ਡਾਲਰ ਦਾ ਨੁਕਸਾਨ ਹੋਇਆ ਸੀ।