ਟਰੰਪ ਨੇ ਛੱਡਿਆ ਵਾਇਟ ਹਾਊਸ, ਜੋ ਬਾਇਡਨ ਦੇ ਸਹੁੰ ਸਮਾਗਮ ‘ਚ ਨਹੀਂ ਹੋਣਗੇ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅੱਜ ਵਾਇਟ ਹਾਊਸ ਤੋਂ ਆਖਰੀ ਵਿਦਾਇਗੀ...

Donald Trump

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅੱਜ ਵਾਇਟ ਹਾਊਸ ਤੋਂ ਆਖਰੀ ਵਿਦਾਇਗੀ ਹੋ ਗਈ ਹੈ। ਨਜ਼ਦੀਕੀ ਮਿਲਟਰੀ ਏਅਰਬੇਸ ਤੋਂ ਉਡਾਨ ਭਰਨ ਤੋਂ ਬਾਅਦ ਟਰੰਪ ਫਲੋਰਿਡਾ ਜਾਣਗੇ। ਪਰੰਪਰਾ ਨੂੰ ਤੋੜਦੇ ਹੋਏ ਟਰੰਪ ਅਪਣੇ ਉਤਰਾਧਿਕਾਰੀ ਡੋ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ।

74 ਸਾਲਾ ਟਰੰਪ ਅਤੇ ਪਹਿਲੀ ਮਹਿਲਾ ਮੇਲਾਨਿਆ ਟਰੰਪ ਵਾਇਟ ਹਾਊਸ ਦੇ ਲਾਨ ਵਿਚ ਵਿਛੇ ਇਕ ਛੋਟੇ ਰੇਡ ਕਾਰਪੇਟ ਤੋਂ ਹੁੰਦੇ ਹੋਏ ਮਰੀਨ ਵਨ ਵਿਚ ਸਵਾਰ ਹੋਏ ਅਤੇ ਜਾਇੰਟ ਬੇਸ ਅੰਡਰਜ਼ੂਸ ਦੇ ਲਈ ਛੋਟੀ ਦੂਰੀ ਦੀ ਉਡਾਨ ਭਰੀ, ਇਥੋਂ ਉਹ ਫਲੋਰਿਡਾ ਦੇ ਲਈ ਏਅਰ ਫੋਰਸ ਵਨ ਵਿਚ ਉਡਾਨ ਭਰੀ। ਫਲੋਰਿਡਾ ਵਿਚ ਟਰੰਪ ਅਪਣੇ ਮਾਰ-ਆ-ਲਾਗੋ ਰਿਸਾਰਟ ਵਿਚ ਰਹਿਣਗੇ।

ਉਥੇ ਰਾਸ਼ਟਰਪਤੀ ਜੋ ਬਾਇਡਨ ਸ਼ਾਮ 5 (ਅਮਰੀਕੀ ਸਮਾਂ) ਵਜੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਚੁੱਕਣਗੇ। ਟਰੰਪ ਨੇ ਟਾਇੰਟ ਏਅਰ ਫੋਰਸ ਬੇਸ ਅੰਡਰਜ਼ੂਸ ਉਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਚਾਰ ਸਾਲ ਅਸੀਂ ਸਭ ਨੇ ਇਕੱਠਿਆਂ ਕਾਫ਼ੀ ਕੁਝ ਕੰਮ ਕੀਤਾ ਹੈ। ਮੈਂ ਅਪਣੇ ਪਰਿਵਾਰ, ਦੋਸਤਾਂ ਅਤੇ ਅਪਣੇ ਕਰਮਚਾਰੀਆਂ ਨੂੰ ਧਨਵਾਦ ਕਹਿਣਾ ਚਾਹੁੰਦਾ ਹਾਂ।

ਟਰੰਪ ਫਲੋਰਿਡਾ ਵਿਚ ਪਾਮ ਬੀਚ ਤੱਟ ਨੇੜੇ ਸਥਿਤ ਅਪਣੇ ਮਾਰ-ਏ-ਲਾਗੋ ਅਸਟੇਟ ਨੂੰ ਵਾਇਟ ਹਾਊਸ ਛੱਡਣ ਤੋਂ ਬਾਅਦ ਅਪਣੇ ਸਥਾਈ ਘਰ ਬਣਾਉਣਗੇ। ਰਿਪੋਰਟ ਮੁਤਾਬਿਕ ਵਾਇਟ ਹਾਊਸ ਵਿਚ ਟਰੰਪ ਦੇ ਆਖਰੀ ਦਿਨ ਨਿਕਲੇ ਟਰੱਕਾਂ ਨੂੰ ਪਾਮ ਬੀਚ ਵਿਚ ਉਨ੍ਹਾਂ ਦੇ ਮਾਰ-ਏ-ਲਾਗੋ ਰਿਹਾਇਸ਼ ਉਤੇ ਜਾਂਦੇ ਦੇਖਿਆ ਗਿਆ।