ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਝੁੱਗੀ-ਝੌਂਪੜੀ 'ਚ ਲੱਗੀ ਭਿਆਨਕ ਅੱਗ, 500 ਲੋਕਾਂ ਨੂੰ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਗ ਬੁਝਾਉਣ ਲਈ ਲਗਭਗ 290 ਫਾਇਰ ਕਰਮੀਆਂ, 10 ਹੈਲੀਕਾਪਟਰ ਟੀਮਾਂ ਨੂੰ ਅੱਗ ਬੁਝਾਉਣ ਲਈ ਲਗਾਇਆ ਗਿਆ

PHOTO

 

ਸਿਓਲ : ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਝੁੱਗੀ-ਝੌਂਪੜੀ ਵਾਲੇ ਖੇਤਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 500 ਲੋਕਾਂ ਨੂੰ ਮੌਕੇ ਤੋਂ ਬਾਹਰ ਕੱਢਿਆ ਗਿਆ ਹੈ। ਇਹ ਅੱਗ ਸ਼ੁੱਕਰਵਾਰ ਸਵੇਰੇ ਕਰੀਬ 6:27 ਵਜੇ ਦੱਖਣੀ ਸਿਓਲ ਗੁਰਯੋਂਗ ਇਲਾਕੇ ਵਿੱਚ ਲੱਗੀ। ਇੱਥੇ 660 ਘਰ ਹਨ। ਅੱਗ ਬੁਝਾਉਣ ਲਈ ਲਗਭਗ 290 ਫਾਇਰ ਕਰਮੀਆਂ, 10 ਹੈਲੀਕਾਪਟਰ ਅਤੇ ਪੁਲਿਸ ਦੀਆਂ ਟੀਮਾਂ ਨੂੰ ਅੱਗ ਬੁਝਾਉਣ ਲਈ ਲਗਾਇਆ ਗਿਆ ਹੈ। ਅੱਗ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ, 5 ਜ਼ਖਮੀ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਇਸ ਸਮੇਂ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਵਿਟਜ਼ਰਲੈਂਡ ਵਿੱਚ ਹਨ। ਇਸ ਦੌਰਾਨ ਉਨ੍ਹਾਂ ਦੇ ਬੁਲਾਰੇ ਕਿਮ ਉਨ-ਹੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਅੱਗ 'ਤੇ ਕਾਬੂ ਪਾਉਣ ਅਤੇ ਨੁਕਸਾਨ ਨੂੰ ਘੱਟ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਅੱਗ ਬੁਝਾਊ ਦਸਤੇ ਅਤੇ ਸਾਜ਼ੋ-ਸਾਮਾਨ ਨੂੰ ਪ੍ਰਭਾਵਿਤ ਖੇਤਰ ਵਿਚ ਭੇਜਣ ਲਈ ਵੀ ਕਿਹਾ ਗਿਆ ਹੈ।

ਹੋਰ ਵੀ ਪੜ੍ਹੋ-  ਹਿਮਾਚਲ 'ਚ ਵਾਪਰੇ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਦੋ ਮਾਵਾਂ ਦੇ ਪੁੱਤਾਂ ਦੀ ਹੋਈ ਮੌਤ

ਅੱਗ ਬੁਝਾਊ ਦਸਤੇ ਅਤੇ ਸਾਜ਼ੋ-ਸਾਮਾਨ ਨੂੰ ਪ੍ਰਭਾਵਿਤ ਖੇਤਰ ਵਿਚ ਭੇਜਣ ਲਈ ਵੀ ਕਿਹਾ ਗਿਆ ਹੈ। ਗ੍ਰਹਿ ਮੰਤਰੀ ਲੀ ਸਾਂਗ-ਮਿਨ ਨੇ ਵੀ ਅਧਿਕਾਰੀਆਂ ਨੂੰ ਸੰਭਾਵਿਤ ਨੁਕਸਾਨ ਨੂੰ ਘੱਟ ਕਰਨ ਲਈ ਪ੍ਰਭਾਵੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਅਤੇ ਆਸਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਜਾਵੇ।