ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਅਮਰੀਕਾ ਦੇ ਦੂਜੀ ਵਾਰ ਰਾਸਟਰਪਤੀ ਬਣੇ।

Donald Trump sworn in as 47th President of the United States

Donald Trump News : ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ। ਭਾਰਤੀ ਸਮੇਂ ਅਨੁਸਾਰ, ਸੋਮਵਾਰ ਰਾਤ 10:30 ਵਜੇ, ਸੁਪਰੀਮ ਕੋਰਟ ਦੇ ਜੱਜ ਜੌਨ ਰਾਬਰਟ ਨੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁਕਾਈ। ਟਰੰਪ ਤੋਂ ਪਹਿਲਾਂ ਜੇਡੀ ਵੈਂਸ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਬਾਈਬਲ 'ਤੇ ਆਪਣਾ ਹੱਥ ਰੱਖੇਗਾ ਅਤੇ ਕਹੇਗਾ - ਮੈਂ ਅਮਰੀਕੀ ਸੰਵਿਧਾਨ ਦੀ ਰੱਖਿਆ ਕਰਾਂਗਾ।

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਤਾਪਮਾਨ ਮਨਫ਼ੀ 5 ਡਿਗਰੀ ਸੈਲਸੀਅਸ ਹੈ। ਕੜਾਕੇ ਦੀ ਠੰਢ ਕਾਰਨ, ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 40 ਸਾਲਾਂ ਬਾਅਦ ਸੰਸਦ ਦੇ ਅੰਦਰ ਹੋਇਆ। ਇਸ ਤੋਂ ਪਹਿਲਾਂ 1985 ਵਿੱਚ, ਰੋਨਾਲਡ ਰੀਗਨ ਨੇ ਕੈਪੀਟਲ ਹਿੱਲ ਦੇ ਅੰਦਰ ਸਹੁੰ ਚੁੱਕੀ ਸੀ। ਆਮ ਤੌਰ 'ਤੇ ਰਾਸ਼ਟਰਪਤੀ ਖੁੱਲ੍ਹੇ ਮੈਦਾਨ, ਨੈਸ਼ਨਲ ਮਾਲ ਵਿੱਚ ਸਹੁੰ ਚੁੱਕਦੇ ਹਨ। ਇਸ ਦੌਰਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਰੂਸ-ਯੂਕਰੇਨ ਅਤੇ ਪ੍ਰਮਾਣੂ ਹਥਿਆਰਾਂ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਤਿਆਰ ਹਨ।