ਬ੍ਰਿਟਿਸ਼ ਸਾਂਸਦਾਂ ਨੇ ਫ਼ੇਸਬੁੱਕ ਨੂੰ ਮਾਰੀ ਲੱਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟਿਸ਼ ਸਾਂਸਦਾਂ ਨੇਸੋਮਵਾਰ ਨੂੰ ਇਕ ਰਿਪੋਰਟ ਜਾਰੀ ਕਰਕੇ ਫ਼ੇਸਬੁੱਕ 'ਤੇ ਬ੍ਰਿਟੇਨ ਵਿਚ ਜਾਣ-ਬੁਝ ਕੇ ਅੰਕੜਿਆਂ ਨਾਲ ਜੁੜੇਨਿੱਜੀ ਸਬੰਧੀ ਨਿਯਮਾਂ ਅਤੇ ਮੁਕਾਬਲਾ.........

Facebook

ਨਿਊਯਾਰਕ  : ਬ੍ਰਿਟਿਸ਼ ਸਾਂਸਦਾਂ ਨੇਸੋਮਵਾਰ ਨੂੰ ਇਕ ਰਿਪੋਰਟ ਜਾਰੀ ਕਰਕੇ ਫ਼ੇਸਬੁੱਕ 'ਤੇ ਬ੍ਰਿਟੇਨ ਵਿਚ ਜਾਣ-ਬੁਝ ਕੇ ਅੰਕੜਿਆਂ ਨਾਲ ਜੁੜੇਨਿੱਜੀ ਸਬੰਧੀ ਨਿਯਮਾਂ ਅਤੇ ਮੁਕਾਬਲਾ ਰੋਧੀ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਹੈ। ਨਾਲ ਹੀ ਸੋਸ਼ਲ ਮੀਡਿਆ ਕੰਪਨੀਆਂ 'ਤੇ ਜ਼ਿਆਦਾ ਨਿਗਰਾਨੀ ਰੱਖਣ ਲਈ ਕਿਹਾ ਹੈ।
ਸੋਸ਼ਲ ਮੀਡਿਆ 'ਤੇ ਫ਼ਰਜੀ ਖ਼ਬਰਾਂ ਅਤੇ ਗੁੰਮਰਾਹ ਕਰਨ ਵਾਲੀਆਂ ਜਾਣਕਾਰੀਆਂ 'ਤੇਇਹ ਰਿਪੋਰਟ 18 ਮਹੀਨਿਆਂ ਦੀ ਜਾਂਚ-ਪੜਤਾਲ ਤੋਂ ਬਾਦ ਤਿਆਰ ਕੀਤੀ ਗਈ ਹੈ।

ਰਿਪੋਰਟ ਤਿਆਰ ਕਰਨ ਵਾਲੀ ਸੰਸਦੀ ਕਮੇਟੀ ਨੇਕਿਹਾ ਕਿ ਸੋਸ਼ਲ ਮੀਡਿਆ ਵੈਬਸਾਇਟਾਂ ਨੂੰ ਜਰੂਰੀ ਰੂਪ ਨਾਲ ਆਜ਼ਾਦ ਰੈਗੂਲੇਟਰ ਨੂੰ ਇੰਨ੍ਹਾਂ ਦੀ ਨਿਗਰਾਨੀ ਕਰਨੀ ਹੋਵੇਗੀ। ਰਿਪੋਟਰ ਵਿਚ ਫ਼ੇਸਬੁੱਕ ਨੂੰ ਲੈ ਕੇ ਖ਼ਾਸ ਤੌਰ 'ਤੇ ਕਿਹਾ ਗਿਆ ਹੈ ਕਿ ਅਜਿਹਾ ਲਗਦਾ ਹੈ ਕਿ ਸਾਇਟ ਦੀ ਬਣਾਵਟ ਨੂੰ ਇਸ ਪ੍ਰਕਾਰ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਖ਼ਾਸ ਫ਼ੈਸਲਿਆਂ ਲਈ ਗਿਆਨ ਅਤੇ ਜਿੰਮੇਵਾਰੀ ਨੂੰ ਲੁਕਾਇਆ ਜਾਵ। 

ਇਹ ਸਪੱਸ਼ਟ ਹੈ ਕਿ ਫ਼ੇਸਬੁੱਕ ਨੇ ਜਾਣ-ਬੁਝ ਕੇ ਅੰਕੜਿਆਂ ਦੀ ਨਿੱਜ਼ੀ (ਡਾਟਾ ਪ੍ਰਾਇਵੇਸੀ) ਅਤੇ ਮੁਕਾਬਲਾ ਰੋਧੀ ਸਬੰਧੀ ਕਾਨੂੰਨ ਦਾ ਉਲੰਘਨ ਕੀਤਾ ਹੈ।
ਜਾਣਕਾਰੀ ਮੁਤਾਬਕ ਫ਼ੇਸਬੁੱਕ ਅਤੇ ਹੋਰ ਇੰਟਰਨੈਂਟ ਕੰਪਨੀਆਂ ਨੂੰ ਇਸ ਗੱਲ ਲਈ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਯੂਜ਼ਰਾਂ ਦੇ ਅੰਕੜਿਆਂ ਨੂੰ ਕਿਸ ਤਰ੍ਹਾਂ ਸੰਭਾਲਦੀ ਹੈ। (ਭਾਸ਼ਾ) ਨਾਲ ਹੀ ਫੇਸਬੁੱਕ ਦੀ ਇਸ ਲਈ ਵੀ ਆਲੋਚਨਾ ਹੋ ਰਹੀ ਹੈ ਕਿ ਉਹ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼  ਲਈ ਅਪਣੇ ਪਲੇਟ ਫ਼ਾਰਮ ਦੀ ਦੁਰਵਰਤੋਂ ਨੂੰ ਰੋਕਣ ਵਿਚ ਅਸਫ਼ਲ ਹੈ।