ਹੁਵੈਈ ਦਾ ਅਮਰੀਕਾ 'ਤੇ ਨਿਸ਼ਾਨਾ ਦੁਨੀਆਂ ਸਾਡੇ ਬਿਨਾਂ ਨਹੀਂ ਰਹਿ ਸਕਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੀ ਮਸ਼ਹੂਰ ਦੂਰਸੰਚਾਰ ਕੰਪਲੀ ਹੁਵੈਈ ਦੇ ਸੰਸਥਾਪਕ ਨੇ ਉਨ੍ਹਾਂ ਦੀ ਕੰਪਨੀ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਅਮਰੀਕਾ ਦੀਆਂ ਕੋਸ਼ਿਸ਼ਾਂ 'ਤੇ ਨਿਸ਼ਾਨਾ ਲਾਇਆ ਹੈ.........

Huawei CEO Ren Zhengfei

ਬੀਜਿੰਗ : ਚੀਨ ਦੀ ਮਸ਼ਹੂਰ ਦੂਰਸੰਚਾਰ ਕੰਪਲੀ ਹੁਵੈਈ ਦੇ ਸੰਸਥਾਪਕ ਨੇ ਉਨ੍ਹਾਂ ਦੀ ਕੰਪਨੀ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਅਮਰੀਕਾ ਦੀਆਂ ਕੋਸ਼ਿਸ਼ਾਂ 'ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਹੁਵੈਈ ਅਤੇ ਉਨ੍ਹਾਂ ਦੀ ਜ਼ਿਆਦਾ ਉੱਨਤ ਤਕਨੀਕ ਦੇ ਬਿਨਾਂ ਕੁਝ ਨਹੀਂ ਕਰ ਸਕਦੀ ਹੈ। ਕੰਪਨੀ ਦੇ ਸੰਸਥਾਪਕ ਰੇਨ ਝੇਂਗਫੇਈ ਨੇ ਬੀਬੀਸੀ ਨਾਲ ਗੱਲਬਾਤ ਵਿਚ ਕਿਹਾ, ਅਮਰੀਕਾ ਕੋਲ ਸਾਨੂੰ ਕੁਚਲਣ ਤੋਂ ਬਿਨਾਂ ਕੋਈ ਵੀ ਰਸਤਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦੁਨੀਆਂ ਸਾਨੂੰ ਛੱਡ ਸਕਦੀ ਹੈ ਕਿਉਂਕਿ ਅਸੀਂ ਤਕਨੀਕੀ ਰੂਪ ਨਾਲ ਬਹੁਤ ਉੱਨਤ ਹਾਂ।

ਝੇਂਗਫੇਈ ਨੇ ਅਪਣੀ ਬੇਟੀ ਅਤੇ ਕੰਪਨੀ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਨਜਉ ਦੀ ਗ੍ਰਿਫ਼ਤਾਰੀ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਿਆ ਹੈ। ਉਨ੍ਹਾਂ ਕਿਹਾ, ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਮੀਡਿਆ ਤੋਂ ਦੂਰ ਰਹਿਣ ਵਾਲੇ ਹੁਵੈਈ ਸੰਸਥਾਪਕ ਨੇ ਕਿਹਾ ਕਿ, ਪਰ ਹੁਣ ਜਦ ਅਸੀਂ ਇਸ ਰਸਤੇ 'ਤੇ ਆਏ ਹਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਅਦਾਲਤਾਂ ਨੂੰ ਇਸ ਮਾਮਲੇ ਨੂੰ ਨਿਪਟਾਉਣ ਲਈ ਕਿਹਾ ਜਾਏ। ਜਾਣਕਾਰੀ ਮੁਤਾਬਕ ਕੰਪਨੀ ਜਾਸੂਸੀ ਨਾਲ ਜੁੜੀਆਂ ਚਿੰਤਾਵਾਂ ਕਾਰਨ ਭਾਰੀ ਦਬਾਅ ਦਾ ਸਾਹਮਣਾ ਕਰ ਰਹੀ ਹੈ ਅਤੇ ਕਈ ਦੇਸ਼ਾਂ ਨੇ ਉਸਦੀ ਤਕਨੀਕ ਦੇ ਉਪਯੋਗ 'ਤੇ ਰੋਕ ਲਾ ਦਿਤੀ ਹੈ। (ਭਾਸ਼ਾ)