ਆਸਟ੍ਰੇਲੀਆਈ ਦਸਤਾਰਧਾਰੀ ਸਿੱਖ ਨੇ ਵਧਾਇਆ ਪੰਜਾਬੀਆਂ ਦਾ ਮਾਣ
ਸਿਡਨੀ: ਵਿਦੇਸ਼ੀ ਧਰਤੀ 'ਤੇ ਗਏ ਪੰਜਾਬੀ ਅਜਿਹੇ ਵੀ ਹਨ, ਜੋ ਕਿ ਆਪਣੇ ਵਤਨ, ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ।
ਸਿਡਨੀ: ਵਿਦੇਸ਼ੀ ਧਰਤੀ 'ਤੇ ਗਏ ਪੰਜਾਬੀ ਅਜਿਹੇ ਵੀ ਹਨ, ਜੋ ਕਿ ਆਪਣੇ ਵਤਨ, ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ। ਕੁਝ ਅਜਿਹਾ ਹੀ ਚਮਕਦਾ ਸਿਤਾਰਾ ਹੈ, ਪਰਮਵੀਰ ਸਿੰਘ ਚਟਵਾਲ। ਭਾਰਤੀ ਮੂਲ ਦੇ ਪਰਮਵੀਰ ਨੇ ਕਾਰਨੀਵਾਲ ਦੀਆਂ ਸਲਾਨਾ ਖੇਡਾਂ 'ਚ ਆਸਟ੍ਰੇਲੀਆ ਵੱਲੋਂ ਹਿੱਸਾ ਲਿਆ ਸੀ। ਇਹ ਖੇਡਾਂ 7 ਤੋਂ 16 ਅਗਸਤ 2017 ਨੂੰ ਲਾਸ ਏਂਜਲਸ, ਅਮਰੀਕਾ 'ਚ ਹੋਈਆਂ ਸਨ। ਜਿਸ ਵਿਚ ਵਰਲਡ ਪੁਲਸ ਅਤੇ ਫਾਇਰ ਗੇਮਜ਼ ਹੋਈਆਂ। ਪਰਮਵੀਰ ਨੇ ਇਨ੍ਹਾਂ ਖੇਡਾਂ ਵਿਚ ਸੋਨ ਤਮਗਾ ਅਤੇ ਚਾਂਦੀ ਦਾ ਤਮਗਾ ਜਿੱਤਿਆ।
ਪਰਮਵੀਰ ਨੇ ਬੰਦਕੂ ਨਾਲ ਨਿਸ਼ਾਨੇ ਲਾਏ ਸਨ, ਜਿਸ 'ਚ ਉਸ ਨੇ ਇਹ ਤਮਗੇ ਜਿੱਤੇ। ਇਨ੍ਹਾਂ ਖੇਡਾਂ ਵਿਚ 8,000 ਐਥਲਿਸਟ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ ਰਿਟਾਇਰਡ ਪੁਲਸ ਅਫਸਰ ਅਤੇ ਫਾਇਰ ਫਾਈਟਰਜ਼ ਮੌਜੂਦ ਸਨ। ਇਨ੍ਹਾਂ ਖੇਡਾਂ ਵਿਚ 70 ਦੇਸ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ 65 ਵੱਖ-ਵੱਖ ਖੇਡਾਂ 'ਚ ਹਿੱਸਾ ਲਿਆ। ਨਿਸ਼ਾਨੇਬਾਜ਼ੀ 'ਚ ਪਰਮਵੀਰ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਪਰਮਵੀਰ ਅਜਿਹਾ ਪਹਿਲਾ ਦਸਤਾਰੀ ਸਿੱਖ ਹੈ, ਜਿਸ ਨੇ ਸੋਨ ਤਮਗਾ ਜਿੱਤਿਆ ਹੈ।
43 ਸਾਲਾ ਪਰਮਵੀਰ ਸਿੰਘ ਨੇ ਸਾਲ 2015 'ਚ ਕੈਨਬਰਾ 'ਚ 'ਆਸਟ੍ਰੇਲੀਅਨ ਐਮਰਜੈਂਸੀ ਸਰਵਿਸ ਪਿਸਟਲ ਚੈਂਪੀਅਨਸ਼ਿਪ' ਵਿਚ ਕਾਂਸੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ 6 ਚਾਂਦੀ ਦੇ ਤਮਗੇ ਜਿੱਤੇ ਹਨ। ਪਰਮਵੀਰ ਦੀ ਮਾਂ ਕੰਵਲਜੀਤ ਕੌਰ ਨੇ ਆਪਣੇ ਪੁੱਤਰ ਦੀ ਇਸ ਵੱਡੀ ਉਪਲੱਬਧੀ ਲਈ ਖੁਸ਼ੀ ਜ਼ਾਹਰ ਕੀਤੀ ਹੈ।