ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 90 ਘਰ ਸੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੰਗਲਾਂ ਵਿਚ ਲੱਗ ਲੱਗਣ ਕਾਰਨ 90 ਘਰ ਤੇ ਹੋਰ ਜਾਇਦਾਦਾਂ ਤਬਾਹ ਹੋ ਗਈਆਂ।

Fire in Australia

ਦੱਖਣ-ਪੂਰਬ ਆਸਟ੍ਰੇਲੀਆ ਦੇ ਵੱਖ-ਵੱਖ ਹਿਸਿਆਂ 'ਚ ਪਿਛਲੇ ਇਕ ਹਫ਼ਤੇ ਤੋਂ ਜੰਗਲਾਂ ਵਿਚ ਲੱਗ ਲੱਗਣ ਕਾਰਨ 90 ਘਰ ਤੇ ਹੋਰ ਜਾਇਦਾਦਾਂ ਤਬਾਹ ਹੋ ਗਈਆਂ।ਸਮਾਚਾਰ ਏਜੰਸੀ ਐਫ਼ੇ ਮੁਤਾਬਕ ਟਾਥਰਾ 'ਚ ਲੱਗ ਲੱਗਣ ਕਾਰਨ ਲਗਭਗ 70 ਘਰ ਸੜ ਗਏ। ਨਿਊ ਸਾਊਥ ਵੇਲਜ਼ ਰੂਰਲ ਫ਼ਾਇਰ ਸਰਵਿਸ ਮੁਤਾਬਕ ਇਸ ਘਟਨਾ 'ਚ ਇਕ ਫ਼ਾਇਰ ਬ੍ਰਿਗੇਡ ਮੁਲਾਜ਼ਮ ਜ਼ਖ਼ਮੀ ਹੋ ਗਿਆ, ਜਦਕਿ ਧੂੰਆਂ ਸ਼ਰੀਰ 'ਚ ਦਾਖ਼ਲ ਹੋਣ ਕਾਰਨ ਚਾਰ ਲੋਕਾਂ ਦੀ ਸਿਹਤ ਵਿਗੜ ਗਈ।ਹਾਲਾਂਕਿ ਹਾਲੇ ਤਕ ਕਿਸੇ ਦੇ ਲਾਪਤਾ ਹੋਣ ਦੀ ਖ਼ਬਰ ਨਹੀਂ ਹੈ। ਤੇਜ਼ ਹਵਾਵਾਂ ਤੇ ਵੱਧ ਤਾਪਮਾਨ ਕਾਰਨ ਜੰਗਲ 'ਚ ਲੱਗ ਅੱਗ ਕਾਰਨ 1070 ਹੈਕਟੇਅਰ ਖੇਤਰ 'ਚ ਫੈਲ ਗਈ।

ਹਾਲਾਂਕਿ ਮੌਸਮ 'ਚ ਬਦਲਾਅ ਕਾਰਨ ਫ਼ਾਇਰ ਬ੍ਰਿਗੇਡ ਮੁਲਾਜ਼ਮ ਅੱਗ 'ਤੇ ਕਾਬੂ ਪਾਉਣ 'ਤੇ ਸਫ਼ਲ ਰਹੇ।ਮੈਲਬਰਨ ਤੋਂ ਲਗਭਗ 200 ਕਿਲੋਮੀਟਰ ਦੱਖਣ-ਪੱਛਮ 'ਚ ਅੱਗ ਲੱਗਣ ਕਾਰਨ 18 ਘਰ ਨੁਕਸਾਏ ਗਏ, ਜਿਸ 'ਚ ਕਈ ਪਸ਼ੂਆਂ ਦੀ ਮੌਤ ਹੋ ਗਈ ਅਤੇ ਖੇਤ ਸੜ ਕੇ ਰਾਖ ਹੋ ਗਏ। ਫ਼ਾਇਰ ਬ੍ਰਿਗੇਡ ਮੁਲਾਜ਼ਮ ਕੋਬਡੇਨ ਅਤੇ ਪੇਨਸਹਸਟ 'ਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਥੇ ਲਗਭਗ 1700 ਘਰਾਂ 'ਚ ਬਿਜਲੀ ਸਪਲਾਈ ਬੰਦ ਪਈ ਹੈ। (ਪੀਟੀਆਈ)