ਲੰਦਨ ਦੀ ਬਿਗ ਬੇਨ ਘੜੀ 2021 ਤਕ ਮੁਰੰਮਤ ਕਾਰਜਾਂ ਲਈ ਬੰਦ ਕੀਤੀ
ਲੰਦਨ ਦੀ ਬਿਗ ਬੇਨ ਘੜੀ 4 ਸਾਲਾਂ ਲਈ 2021 ਤਕ ਮੁਰੰਮਤ ਕਾਰਜਾਂ ਕਰ ਕੇ ਚੁੱਪ ਹੋ ਗਈ। ਬਿਗ ਬੈਨ ਘੜੀ ਦੇ ਆਖਰੀ 12 ਬੈਂਗਸ ਇਕ ਹਜ਼ਾਰ ਲੋਕਾਂ ਦੀ ਭੀੜ ਦੇ ਸਾਹਮਣੇ..
ਲੰਦਨ, 22 ਅਗੱਸਤ (ਹਰਜੀਤ ਸਿੰਘ ਵਿਰਕ) : ਲੰਦਨ ਦੀ ਬਿਗ ਬੇਨ ਘੜੀ 4 ਸਾਲਾਂ ਲਈ 2021 ਤਕ ਮੁਰੰਮਤ ਕਾਰਜਾਂ ਕਰ ਕੇ ਚੁੱਪ ਹੋ ਗਈ। ਬਿਗ ਬੈਨ ਘੜੀ ਦੇ ਆਖਰੀ 12 ਬੈਂਗਸ ਇਕ ਹਜ਼ਾਰ ਲੋਕਾਂ ਦੀ ਭੀੜ ਦੇ ਸਾਹਮਣੇ ਦੁਪਹਿਰ 12 ਵਜੇ ਸੁਣਾਈ ਦਿਤੇ।
19ਵੀਂ ਸਦੀ ਦੇ ਵਿਸ਼ਵ ਦੇ ਸਭ ਤੋਂ ਪ੍ਰਸਿੱਧ 'ਕਲਾਕ ਟਾਵਰਾਂ' ਵਿਚੋਂ ਇਕ ਬਿਗ ਬੇਨ ਦੀ ਆਖ਼ਰੀ ਆਵਾਜ਼ ਅੱਜ ਦੁਪਹਿਰ ਸਮੇਂ ਸੁਣਾਈ ਦਿਤੀ, ਜੋ ਹੁਣ ਇਸ ਦੇ ਟਾਵਰ ਦੀ 2021 ਤਕ ਮੁਰੰਮਤ ਪੂਰੀ ਜਾਣ ਤੋਂ ਪਹਿਲਾਂ ਫ਼ਿਰ ਸੁਣਾਈ ਨਹੀਂ ਦੇਵੇਗੀ। ਇਹ ਹੁਣ ਵਿਸ਼ੇਸ਼ ਮੌਕਿਆਂ ਲਈ ਹੀ ਵਰਤੀ ਜਾਵੇਗੀ, ਜਿਸ 'ਚ ਨਵੇਂ ਸਾਲ ਦੀ ਸ਼ਾਮ ਸ਼ਾਮਲ ਹੈ। ਇਸ ਘੜੀ ਨੂੰ ਲੰਮੇ ਸਮੇਂ ਦੀ ਮਿਆਦ ਲਈ ਬੰਦ ਕੀਤੇ ਜਾਣ ਦੇ ਮਾਮਲੇ 'ਤੇ ਬਹਿਸ ਵੀ ਛਿੜੀ ਹੋਈ ਹੈ, ਜਿਸ ਵਿਚ ਸੰਸਦ ਮੈਂਬਰਾਂ ਨੂੰ ਦਸਿਆ ਗਿਆ ਕਿ ਇਹ ਚਾਰ ਸਾਲਾਂ ਲਈ ਬੰਦ ਹੋਵੇਗੀ।
ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਕਿਹਾ ਕਿ ਇਹ ਠੀਕ ਨਹੀਂ ਹੈ ਕਿ 2021 ਤਕ ਹੁਣ ਫਿਰ ਦੁਬਾਰਾ ਪ੍ਰਸਿੱਧ ਬੋਂਗਸ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਉਨ੍ਹਾਂ ਨੇ ਪ੍ਰਸਤਾਵਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। 'ਹਾਊਸ ਆਫ਼ ਕਾਮਨਜ਼' ਨੇ ਕਿਹਾ ਕਿ 'ਚਿੰਤਾਵਾਂ' ਦੇ ਉਭਾਰ ਤੋਂ ਬਾਅਦ ਇਕ ਵਾਰ ਫਿਰ ਬਿਗ ਬੇਨ ਦੇ ਚੁੱਪ ਰਹਿਣ ਦੀ ਸਮਾਂ ਮਿਆਦ ਬਾਰੇ ਦੁਬਾਰਾ ਵਿਚਾਰਿਆ ਜਾਵੇਗਾ।