ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਵਲਾਦੀਮਿਰ ਪੁਤਿਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (65) ਚੌਥੀ ਵਾਰ 6 ਸਾਲ ਲਈ ਰਾਸ਼ਟਰਪਤੀ ਚੁਣੇ ਗਏ

Vladmir Putin

Vladmir Putin

ਸਟਾਲਿਨ 1922 ਤੋਂ 1952 ਤਕ 30 ਸਾਲ ਸੱਤਾ 'ਚ ਰਹੇ ਸਨ। ਪੁਤਿਨ ਸਾਲ 2000 ਤੋਂ ਸੱਤਾ 'ਚ ਹਨ। ਹੁਣ ਉਹ 6 ਸਾਲ ਹੋਰ ਮਤਲਬ 2024 ਤਕ ਰਾਸ਼ਟਰਪਤੀ ਰਹਿਣਗੇ। ਉਹ ਕੁਲ 24 ਸਾਲ ਸੱਤਾ 'ਚ ਬਣੇ ਰਹਿਣਗੇ।ਲਗਭਗ 11 ਕਰੋੜ ਲੋਕਾਂ ਨੇ ਇਸ ਵਾਰ ਵੋਟਾਂ ਪਾਈਆਂ। ਸਰਕਾਰੀ ਅਤੇ ਨਿੱਜੀ ਮੁਲਾਜ਼ਮਾਂ 'ਤੇ ਵੀ ਵੋਟ ਦੇਣ ਦਾ ਦਬਾਅ ਪਾਇਆ ਗਿਆ ਸੀ। ਕਾਲਜ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਜੇ ਉਹ ਵੋਟ ਨਹੀਂ ਪਾਉਣਗੇ ਤਾਂ ਪ੍ਰੀਖਿਆ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੂੰ ਕਾਲਜ 'ਚੋਂ ਕਢਿਆ ਵੀ ਜਾ ਸਕਦਾ ਹੈ। ਕਮਿਊਨਿਸਟ ਪਾਰਟੀ ਦੇ ਉਮੀਦਵਾਰ ਪਾਵੇਲ ਗੁਰਡਿਨੀ ਨੂੰ 11.3 ਫ਼ੀ ਸਦੀ ਵੋਟ ਮਿਲੀਆਂ। ਇਸ ਤੋਂ ਇਲਾਵਾ ਨੈਸ਼ਨਲ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਵਲਾਦੀਮਿਰ ਜਿਰੀਨੋਵਸਕੀ ਨੂੰ 6.7 ਫ਼ੀ ਸਦੀ ਵੋਟਾਂ ਪਈਆਂ। (ਪੀਟੀਆਈ)