ਨਹੀਂ ਰੀਸਾਂ ਬਈ ਜਸਟਿਨ ਟਰੂਡੋ ਦੀਆਂ, ਕੋਰੋਨਾ ਦੇ ਚਲਦੇ ਕੈਨੇਡਾ ਲਈ ਕੀਤੇ ਵੱਡੋ ਐਲਾਨ 

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਪੀਚ ਦਿੰਦੇ ਹੋਏ ਕਈ ਸਹੂਲਤਾਂ ਅਤੇ ਰਾਹਤਾਂ ਦਾ ਐਲਾਨ ਕੀਤਾ ਹੈ। ਇੱਕ ਜਾਂ ਹਰ ਤਰੀਕੇ ਦੇ ਨਾਲ ਸਾਨੂੰ ਸਭ ਨੂੰ ਕੋਵਿਡ-19

File Photo

ਅਮਰੀਕਾ- ਜਿੱਥੇ ਪੂਰਾ ਸੰਸਾਰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਿਆ ਹੈ ਅਜਿਹੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਵਾਸੀਆਂ ਨੂੰ ਰਾਹਤ ਭਰੀ ਖਬਰ ਦਿੱਤੀ ਹੈ ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਪੀਚ ਦਿੰਦੇ ਹੋਏ ਕਈ ਸਹੂਲਤਾਂ ਅਤੇ ਰਾਹਤਾਂ ਦਾ ਐਲਾਨ ਕੀਤਾ ਹੈ। ਇੱਕ ਜਾਂ ਹਰ ਤਰੀਕੇ ਦੇ ਨਾਲ ਸਾਨੂੰ ਸਭ ਨੂੰ ਕੋਵਿਡ-19 ਆਪਣੀ ਹਰ ਰੋਜ਼ ਦੀ ਰੁਟੀਨ ਨੂੰ ਬਦਲਣ ਲਈ ਮਜ਼ਬੂਰ ਕਰ ਰਿਹਾ ਹੈ।

ਏਹ ਆਹ ਹੈ ਕਿ ਘਰ ਤੋਂ ਕੰਮ ਕਰਨਾ ਹੈ, ਇਹ ਵੀ ਹੋ ਸਕਦਾ ਹੈ ਕਿ ਕਿਵੇਂ ਕੁਝ ਸਮੇਂ ਲਈ ਆਪਣਾ ਕੰਮ ਅਸਥਾਈ ਤੌਰ ਤੇ ਬੰਦ ਕਰਨਾ ਹੈ ,ਤੁਹਾਡੇ ਵਿਚੋਂ ਕਈ ਉਹ ਵੀ ਹਨ ਜਿਨ੍ਹਾਂ ਨੂੰ ਚਿੰਤਾ ਹੈ ਨੌਕਰੀ ਦੀ, ਬਿੱਲ ਕਿਵੇਂ ਭਰਨੇ ਹਨ, ਬੱਚੇ ਕਿਵੇਂ ਪਾਲਣੇ ਹਨ ਪਰ ਹੁਣ ਅਸੀਂ ਤੁਹਾਡਾ ਦੁੱਖ ਸਮਝ ਲਿਆ ਹੈ।  ਉਹਨਾਂ ਕਿਹਾ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ

ਕਿ ਤੁਹਾਡੀਆਂ ਨੌਕਰੀਆਂ ਅਤੇ ਆਰਥਿਕਤਾ ਨੂੰ ਬਚਾਈ ਰੱਖੀਏ ਜੋ ਕਿ ਅਸੀਂ ਨਵੇਂ ਨਿਯਮਾਂ ਜਰੀਏ ਤੁਹਾਡੇ ਬਿਜ਼ਨਸ ਆਮਦਨੀ ਜਾਂ ਵਿੱਤੀ ਸਹਾਇਤਾ ਲਈ ਰੋਜ਼ਗਾਰ ਭੱਤਾ ਦੇ ਸਕੀਏ। ਸੋ ਮੈਂ ਅੱਜ ਹੀ ਇਸ ਗੈਰ ਮਾਮੂਲੀ ਅਤੇ ਚਣੌਤੀ ਭਰੇ ਸਮੇਂ ਵਿੱਚ ਆਪਣੇ ਕਨੇਡਾ ਵਾਸੀਆਂ ਦੀ ਮਦਦ ਲਈ 27 ਬਿਲੀਅਨ ਦੀ ਯੋਜਨਾ ਦਾ ਆਰੰਭ ਕਰਦਾ ਹਾਂ।  

ਇਸ ਨੂੰ ਹੋਰ ਮਾਪਦੰਡਾਂ ਨਾਲ ਜੋੜਦੇ ਹੋਏ ,ਅਸੀਂ ਕੁੱਲ 82 ਬਿਲੀਅਨ ਡਾਲਰ ਆਪਣੇ ਲੋਕਾਂ ਅਤੇ ਦੇਸ਼ ਦੀ ਆਰਥਿਕਤਾ ਲਈ ਦੇ ਰਹੇ ਹਾਂ ਜੋ ਕਿ ਸਾਡੀ ਆਰਥਿਕਤਾ ਤੋਂ 3 ਗੁਣਾ ਜ਼ਿਆਦਾ ਹੈ। ਜੇ ਤੁਸੀਂ ਬਿਮਾਰ ਹੋ,ਜਾਂ ਤਾਹਨੂੰ ਅਲੱਗ ਰੱਖਣਾ ਜ਼ਰੂਰੀ ਹੈ ,ਪਰ ਤੁਸੀਂ ਇਸ ਯੋਗ ਨਹੀਂ ਹੋ ਕਿ ਤੁਹਾਡੀ ਭਾਵਨਾਤਮਕ ਮਜ਼ਬੂਰੀ ਨੂੰ ਸਮਝਦੇ ਹੋਏ ਛੁੱਟੀ ਦਿੱਤੀ ਜਾ ਸਕੇ ਤਾਂ ਅਸੀਂ ਤਾਹਨੂੰ ਹਰ ਦੋ ਹਫਤੇ ਲਈ ਪੈਸੇ ਦੇਵਾਂਗੇ।

ਜੇ ਤੁਹਾਡੇ ਬੱਚੇ ਹਨ ਤਾਂ ਅਸੀਂ ਕਨੇਡਾ ਬਾਲ ਸਹੂਲਤ ਦੀ ਰਕਮ ਵਧਾ ਰਹੇ ਹਾਂ ,ਅਸੀਂ GST ਕਰੈਡਿਟ ਵੀ ਵਧਾ ਰਹੇ ਹਾਂ, ਜੇ ਤੁਸੀਂ ਛੋਟੇ ਉਦਯੋਗ 'ਚ ਕੰਮ ਕਰਦੇ ਹੋ, ਜਿਸ ਨੂੰ ਕਿ ਚਿੰਤਾ ਹੋ ਰਹੀ ਹੈ ਕਿ ਸਟਾਫ ਨੂੰ ਤਨਖਾਹ ਕਿਵੇਂ ਦੇਣੀ ਹੈ ਤਾਂ ਅਸੀਂ ਤਨਖਾਹ ਭੁਗਤਾਨੇ ਲਈ ਅਸਥਾਈ ਸਬਸਿਡੀ ਦੇਵਾਂਗੇ। ਇਹ ਸਭ ਇਸ ਲਈ ਹੈ ਚਾਹੇ ਕੋਈ ਬੇਘਰ ਹੈ ਜਾਂ ਘਰੇਲੂ ਹਿੰਸਾ ਦਾ ਸ਼ਿਕਾਰ, ਕਿਸਾਨ, ਨੌਜਵਾਨ ਨੌਕਰ ਜਾਂ ਫਿਰ ਸਵਦੇਸ਼ੀ। ਅਸੀਂ ਕੰਮ ਤੇ ਜਾਣ ਦੀ ਸੁਵਿਧਾ ਦੇਵਾਂਗੇ

ਤਾਂ ਕਿ ਤੁਹਾਡੀ ਨੌਕਰੀ ਅਤੇ ਦੇਸ਼ ਦੀ ਆਰਥਿਕਤਾ ਨੂੰ ਬਚਾਇਆ ਜਾ ਸਕੇ। ਇਸੇ ਤਰ੍ਹਾਂ ਹੀ ਤੁਹਾਡੀ ਸਿਹਤ ਅਤੇ ਸੁਰੱਖਿਆ ਲਈ ਹੋਵੇਗਾ। ਉਹਨਾਂ ਕਿਹਾ ਕਿ ਮੇਰੀ ਅੱਜ ਸਵੇਰੇ ਹੀ ਰਾਸ਼ਟਰਪਤੀ ਟਰੰਪ ਨਾਲ ਗੱਲ ਹੋਈ ਹੈ ਅਤੇ ਅਸੀਂ ਦੋਵਾਂ ਨੇ ਸਹਿਮਤੀ ਕੀਤੀ ਹੈ ਕਿ ਯੂ ਐੱਸ-ਕਨੇਡਾ ਬਾਰਡਰ ਤੋਂ ਕਨੇਡਾ ਅਤੇ ਯੂ ਐੱਸ ਲਈ ਗ਼ੈਰ-ਜਰੂਰੀ ਯਾਤਰਾਵਾਂ ਕੁਝ ਸਮੇਂ ਲਈ ਅਸਥਾਈ ਤੌਰ ਤੇ ਰੋਕ ਦਿੱਤੀਆਂ ਜਾਣਗੀਆਂ।

ਇਸੇ ਤਰਾਂ ਅਸੀਂ ਆਪਣਾ ਹਵਾਈ ਬਾਰਡਰ ਵੀ ਉਹਨਾਂ ਲੋਕਾਂ ਲਈ ਬੰਦ ਕਰ ਰਹੇ ਹਾਂ ਜੋ ਨਾ ਤਾਂ ਕਨੇਡੀਅਨ ਹਨ ਨਾ ਹੀ ਪੱਕੇ ਨਾਗਰਿਕ। ਪਰ ਅਸੀਂ ਉਹਨਾਂ ਕਨੇਡੀਅਨਜ਼ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵਿਦੇਸ਼ੀ ਹਨ ਅਤੇ ਅਸੀਂ ਆਪਣੀ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਕਿ ਪੂਰੇ ਦੇਸ਼ 'ਚ ਤੁਹਾਡੇ ਵਰਗੇ ਲੋਕ ਇੱਕ ਦੂਜੇ ਦੀ ਮਦਦ ਕਰ ਸਕਣ।

ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਸਾਰੇ ਇੱਕ ਟੀਮ ਵਾਂਗ ਇਕੱਠੇ ਹਾਂ। ਸੋ ਆਓ ਅਸੀਂ ਦੇਸ਼ਾਂ, ਪ੍ਰਾਂਤਾਂ, ਮੂਲ ਲੀਡਰਾਂ, ਸਮਾਜਾਂ ਅਤੇ ਅੰਤਰਾਸਟਰੀ ਹਮਰੁਤਬਾ ਲੋਕਾਂ ਨਾਲ ਸਥਿਰ ਸਬੰਧ ਬਣਾਈ ਰੱਖੀਏ। ਆਓ ਇਕੱਠੇ ਹੋ ਕੇ ਅਸੀਂ ਯਕੀਨੀ ਬਣਾਈਏ ਕਿ ਜਿਨ੍ਹਾਂ ਨੂੰ ਵੀ ਮਦਦ ਦੀ ਲੋੜ ਹੈ ਉਹਨਾਂ ਨੂੰ ਜਰੂਰ ਮਿਲੇ। ਇਹ ਸੌਖਾ ਸਮਾਂ ਨਹੀਂ ਹੈ ਪਰ ਇਹ ਬਿਹਤਰ ਹੋ ਜਾਵੇਗਾ, ਪਰ ਜਦ ਤਕ ਨਹੀਂ ਹੁੰਦਾ ਹੈ ਆਓ ਇਕੱਠੇ ਅੱਗੇ ਵਧੀਏ।

ਘਰ ਰਹੋ ਆਪਣੀ ਅਤੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ, ਡਾਕਟਰਾਂ ਅਤੇ ਨਰਸਾਂ ਦਾ ਬੋਝ ਘੱਟ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਬਜ਼ੁਰਗ ਗਵਾਂਢੀ ਦੀ ਮਦਦ ਕਰੋ ਅਤੇ ਨਾਲ ਹੀ ਯਕੀਨੀ ਬਣਾਓ ਕਿ ਤੁਸੀਂ ਅਰਾਮ ਕਰੋ ,ਆਪਣੇ ਆਪ ਨੂੰ ਸਕਰਾਤਮਕ ਰੱਖਣ ਦੀ ਕੋਸ਼ਿਸ਼ ਕਰੋ। ਕੁਝ ਸਮੇਂ ਬਾਅਦ ਇਹ ਨਵੀਂ ਸਧਾਰਨ ਕੋਸ਼ਿਸ਼ ਹੋਵੇਗੀ। ਅਤੇ ਇਹ ਬਹੁਤ ਚੰਗਾ ਹੈ ਕਿਉਂਕਿ ਅਸੀਂ ਇਕੱਠੇ ਹਾਂ।