ਵੈਕਸੀਨ ਬਾਰੇ ਖ਼ਦਸ਼ਿਆਂ ਮਗਰੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਲਈ AstraZeneca ਕੋਰੋਨਾ ਵੈਕਸੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

UK PM Boris Johnson

ਲੰਡਨ: ਬ੍ਰਿਟੇਨ  ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਕੋਵਿਡ -19 AstraZeneca ਦੀ ਪਹਿਲੀ ਖੁਰਾਕ ਦਿੱਤੀ ਗਈ। ਹਾਲਾਂਕਿ, ਔਕਸਫੋਰਡ-ਐਸਟ੍ਰੇਜੈਨੇਕਾ ਵੈਕਸੀਨ ਲੈਣ ਵਾਲੇ ਲੋਕਾਂ 'ਚ ਖੂਨ ਦੇ ਥੱਬਿਆਂ ਦੀ ਸ਼ਿਕਾਇਤ ਤੇ ਜਰਮਨੀ, ਫਰਾਂਸ, ਇਟਲੀ ਤੇ ਸਪੇਨ ਨੇ ਅਸਥਾਈ ਤੌਰ 'ਤੇ ਬੈਨ ਲਾ ਦਿੱਤਾ ਸੀ ਪਰ ਹੁਣ ਇਨ੍ਹਾਂ ਦੇਸ਼ਾਂ 'ਚ ਦੁਬਾਰਾ ਐਸਟ੍ਰਾਜੈਨੇਕਾ ਵੈਕਸੀਨ ਸ਼ੁਰੂ ਕੀਤੀ ਜਾ ਰਹੀ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਟੀਕਾ ਲਗਵਾ ਕੇ ਲੋਕਾਂ ਦੇ ਭਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।

boris johnson

ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।