ਪਾਕਿਸਤਾਨ ਦੇ ਸਿਆਲਕੋਟ ਮਿਲਟਰੀ ਬੇਸ 'ਤੇ ਜ਼ਬਰਦਸਤ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਧਮਾਕੇ ਕਿਵੇਂ ਹੋਏ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

Photo

 

ਸਿਆਲਕੋਟ : ਪਾਕਿਸਤਾਨ ਦੇ ਉੱਤਰੀ ਸ਼ਹਿਰ ਸਿਆਲਕੋਟ ਵਿੱਚ ਐਤਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਪੰਜਾਬ ਸੂਬੇ ਦੇ ਛਾਉਣੀ ਖੇਤਰ ਦੇ ਨੇੜੇ ਵੀ ਸੁਣਾਈ ਦਿੱਤੀ।

ਸਿਆਲਕੋਟ ‘ਚ ਕਈ ਵੱਡੇ ਧਮਾਕੇ ਹੋਣ ਕਾਰਨ ਫੌਜ ਦੇ ਬੇਸ ਨੂੰ ਅੱਗ ਲੱਗ ਗਈ ਹੈ। ਇਨ੍ਹਾਂ ਧਮਾਕਿਆਂ ਨਾਲ ਪਾਕਿਸਤਾਨ ਹਿੱਲ ਗਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ‘ਚ ਫੌਜ ਦੇ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ ਇਹ ਧਮਾਕੇ ਕਿਵੇਂ ਹੋਏ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

ਗੁਆਂਢੀ ਦੇਸ਼ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ 'ਚ ਬਲੋਚ ਵਿਦਰੋਹੀਆਂ ਨੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇੱਥੇ ਵਰਣਨਯੋਗ ਹੈ ਕਿ ਸਿਆਲਕੋਟ ਦੇ ਜਿਸ ਫੌਜੀ ਅੱਡੇ 'ਤੇ ਇਹ ਧਮਾਕੇ ਹੋਏ ਹਨ, ਉਹ ਸਿਆਲਕੋਟ ਕੈਂਟ ਖੇਤਰ 'ਚ ਆਉਂਦਾ ਹੈ, ਜੋ ਮੁੱਖ ਸ਼ਹਿਰ ਦੇ ਨਾਲ ਲੱਗਦੇ ਹਨ। ਸਿਆਲਕੋਟ ਛਾਉਣੀ ਖੇਤਰ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਮਹੱਤਵਪੂਰਨ ਛਾਉਣੀ ਖੇਤਰ ਹੈ। ਇਸਦੀ ਸਥਾਪਨਾ ਬ੍ਰਿਟਿਸ਼ ਭਾਰਤੀ ਫੌਜ ਦੁਆਰਾ 1852 ਵਿੱਚ ਕੀਤੀ ਗਈ ਸੀ।