ਆਸਟ੍ਰੇਲੀਆ ’ਚ ਗਰਮੀ ਕਾਰਨ ਲੱਖਾਂ ਮੱਛੀਆਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੜ੍ਹ ਅਤੇ ਗ਼ਰਮ ਮੌਸਮ ਕਾਰਨ ਅਜਿਹਾ ਹੋਇਆ : ਵਿਗਿਆਨੀ 

Viral Photo

ਕੈਨਬਰਾ : ਦੱਖਣ-ਪੂਰਬੀ ਆਸਟਰੇਲੀਆ ਤੋਂ ਲੱਖਾਂ ਮੱਛੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਮੱਛੀਆਂ ਦੀਆਂ ਲਾਸ਼ਾਂ ਪਾਣੀ ’ਤੇ ਰੁੜ੍ਹਦੀਆਂ ਵੇਖੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਹੜ੍ਹ ਅਤੇ ਗਰਮ ਮੌਸਮ ਕਾਰਨ ਹੋਇਆ। ਨਿਊ ਸਾਊਥ ਵੇਲਜ਼ ਰਾਜ ਦੇ ਪ੍ਰਾਇਮਰੀ ਉਦਯੋਗ ਵਿਭਾਗ ਨੇ ਕਿਹਾ ਕਿ ਮੱਛੀਆਂ ਦੀ ਮੌਤ ਗਰਮੀ ਦੀ ਲਹਿਰ ਨਾਲ ਹੋਈ। ਵਿਭਾਗ ਨੇ ਕਿਹਾ ਕਿ ਮੌਤਾਂ ਸੰਭਾਵਤ ਤੌਰ ’ਤੇ ਆਕਸੀਜਨ ਦੇ ਘੱਟ ਪੱਧਰ ਕਾਰਨ ਹੋਈਆਂ।