ਤਾਰਾਨੀਕੀ ਮਾਸਟਰ ਗੇਮਜ਼: ਤਪਿੰਦਰ ਸਿੰਘ ਸੋਖੀ ਨੇ ਵਧਾਈ ਦਸਤਾਰ ਦੀ ਸ਼ਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਿੱਤੇ 6 ਸੋਨੇ ਅਤੇ 2 ਚਾਂਦੀ ਦੇ ਤਮਗ਼ੇ 

Taraniki Master Games: Tapinder Singh Sokhi won 5 medals

ਆਕਲੈਂਡ  (ਹਰਜਿੰਦਰ ਸਿੰਘ ਬਸਿਆਲਾ): ਅੱਜ ਨਿਊ ਪਲਾਈਮੱਥ ਵਿਖੇ ਖ਼ਤਮ ਹੋਈਆਂ ‘ਤਾਰਾਨੀਕੀ ਮਾਸਟਰ ਗੇਮਜ਼’ ਵਿਚ ਉਮਰ ਵਰਗ 65-70 ਸਾਲ ਵਿਚ ਤਪਿੰਦਰ ਸਿੰਘ ਸੋਖੀ ਨੇ ਭਾਰਤੀਆਂ ਦੀ ਹਾਜ਼ਰੀ ਲਗਵਾਉਂਦਿਆਂ 6 ਸੋਨੇ ਅਤੇ 2 ਚਾਂਦੀ ਦੇ ਤਮਗ਼ੇ ਜਿੱਤ ਕੇ ਦਸਤਾਰ ਦੀ ਸ਼ਾਨ ਵਧਾ ਦਿਤੀ। ਇਹ ਸੋਨ ਤਮਗ਼ੇ ਉਨ੍ਹਾਂ ਥਰੋਅ, ਸ਼ਾਟ ਪੁੱਟ, ਲੰਮਾ ਜੰਪ, ਜੈਵਲਿਨ ਥਰੋਅ, ਹੈਮਰ ਥਰੋਅ ਵਿਚ ਜਿੱਤੇ ਜਦਕਿ ਚਾਂਦੀ ਦੀ ਤਮਗ਼ੇ ਹਾਈ ਜੰਪ ਅਤੇ ਅਤੇ 100 ਮੀਟਰ ਦੌੜ ਵਿਚ ਹਾਸਲ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਪਿਛਲੇ ਸਾਲ ਦਸੰਬਰ ਮਹੀਨੇ ਵਲਿੰਗਟਨ ’ਚ ਹੋਈਆਂ ਮਾਸਟਰ ਖੇਡਾਂ ਵਿਚ ਵੀ ਤਿੰਨ ਸੋਨੇ, ਪੰਜ ਚਾਂਦੀ ਅਤੇ ਇਕ ਕਾਂਸ਼ੀ ਦਾ ਤਮਗ਼ਾ ਜਿਤਿਆ ਸੀ।