ਅਚਾਨਕ ਬਦਲਿਆ ਪੀਐਮ ਮੋਦੀ ਦਾ ਵਿਦੇਸ਼ ਦੌਰਾ, ਹੁਣ ਲੰਡਨ ਤੋਂ ਜਰਮਨੀ ਜਾਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜ ਦਿਨਾਂ ਦੀ ਵਿਦੇਸ਼ ਯਾਤਰਾ 'ਤੇ ਲੰਡਨ ਪਹੁੰਚੇ ਪੀਐਮ ਮੋਦੀ ਨੇ ਅਚਾਨਕ ਅਪਣੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਹੈ। ਪੀਐਮ ਮੋਦੀ ਹੁਣ ਲੰਡਨ ਤੋਂ ...

Suddenly changed PM Modi's visit abroad, now from London to Germany

ਲੰਡਨ : ਪੰਜ ਦਿਨਾਂ ਦੀ ਵਿਦੇਸ਼ ਯਾਤਰਾ 'ਤੇ ਲੰਡਨ ਪਹੁੰਚੇ ਪੀਐਮ ਮੋਦੀ ਨੇ ਅਚਾਨਕ ਅਪਣੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਹੈ। ਪੀਐਮ ਮੋਦੀ ਹੁਣ ਲੰਡਨ ਤੋਂ ਸਿੱਧੇ ਜਰਮਨੀ ਲਈ ਰਵਾਨਾ ਹੋ ਗਏ ਹਨ। ਮੋਦੀ ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਰਤ ਨੇ ਇਹ ਸਾਫ਼ ਕਰ ਦਿਤਾ ਹੈ ਕਿ ਪੀਐਮ ਮੋਦੀ ਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਖ਼ਾਕਾਨ ਅੱਬਾਸੀ ਨਾਲ ਮੁਲਾਕਾਤ ਦੀ ਕੋਈ ਸੰਭਾਵਨਾ ਨਹੀਂ ਹੈ। 

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਮੰਡਲ ਦੇਸ਼ਾਂ ਦੇ ਮੁਖੀਆਂ ਦੇ ਸੰਮੇਲਨ (ਚੋਗਮ) ਵਿਚ ਅਪਣੇ ਪਾਕਿਸਤਾਨੀ ਹਮਅਹੁਦਾ ਸ਼ਾਹਿਦ ਖ਼ਾਕਾਨ ਅੱਬਾਸੀ ਨਾਲ ਇੱਥੇ ਮੁਲਾਕਾਤ ਨਹੀਂ ਕੀਤੀ। ਕਲ ਵੀ ਉਨ੍ਹਾਂ ਦੀ ਕੋਈ ਮੁਲਾਕਾਤ ਹੋਣ ਦੀ ਸੰਭਾਵਨਾ ਨਹੀਂ ਹੇ। ਪ੍ਰਧਾਨ ਮੰਤਰੀ ਮੋਦੀ ਚੋਗਮ ਵਿਚ ਭਾਗ ਵਿਚ ਲੈਣ ਲਈ ਚਾਰ ਦਿਨਾਂ ਦੀ ਯਾਤਰਾ 'ਤੇ ਬੁੱਧਵਾਰ ਨੂੰ ਬ੍ਰਿਟੇਨ ਪਹੁੰਚੇ ਸਨ।

ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਪਿਛਲੀ ਵਾਰ ਦਸੰਬਰ 2015 ਵਿਚ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਬਿਨਾਂ ਹੀ ਮੋਦੀ ਅਫ਼ਗਾਨਿਸਤਾਨ ਤੋਂ ਪਰਤਦੇ ਸਮੇਂ ਲਾਹੌਰ ਵਿਚ ਜਹਾਜ਼ ਤੋਂ ਉਤਰੇ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੋਤੀ ਦੇ ਵਿਆਹ ਵਿਚ ਸ਼ਿਰਕਤ ਕੀਤੀ। 

ਜਨਵਰੀ 2016 ਵਿਚ ਪਠਾਨਕੋਟ ਅਤਿਵਾਦੀ ਹਮਲੇ ਅਤੇ ਫਿ਼ਰ ਉਸੇ ਸਾਲ ਸਤੰਬਰ ਵਿਚ ਜੰਮੂ-ਕਸ਼ਮੀਰ ਦੇ ਉੜੀ ਵਿਚ ਫ਼ੌਜ ਦੇ ਇਕ ਕੈਂਪ 'ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਦੋਹੇ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਕਾਫ਼ੀ ਵਧ ਗਈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲਾ ਨੇ ਲੰਡਨ ਦੇ ਪਾਰਲੀਮੈਂਟ ਸਕਵਾਇਰ 'ਚ ਭਾਰਤੀ ਝੰਡੇ ਨੂੰ ਪਾੜਨ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।

ਰਵੀਸ ਕੁਮਾਰ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤ ਨੇ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਬ੍ਰਿਟੇਨ ਨੇ ਇਸ 'ਤੇ ਦੁੱਖ ਪ੍ਰਗਟਾਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  

ਜ਼ਿਕਰਯੋਗ ਹੈ ਕਿ ਇੱਥੇ 53 ਰਾਸ਼ਟਰ ਮੰਡਲ ਦੇਸ਼ਾਂ ਦੇ 'ਫਲੈਗ ਪੋਲ' 'ਤੇ ਲੱਗੇ ਅਧਿਕਾਰਕ ਝੰਡਿਆਂ ਵਿਚੋਂ ਤਿਰੰਗੇ ਨੂੰ ਪਾੜ ਦਿਤਾ ਗਿਆ। ਤਿਰੰਗਾ ਪਾੜੇ ਜਾਣ ਤੋਂ ਬਾਅਦ ਕੁੱਝ ਪ੍ਰਦਰਸ਼ਨਕਾਰੀ ਭੜਕ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਮਮਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿ਼ਲਹਾਲ ਇਸ ਮਾਮਲੇ ਵਿਚ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।