ਮੋਦੀ ਦੀ ਯਾਤਰਾ ਦੌਰਾਨ ਤਿਰੰਗੇ ਦੇ ਅਪਮਾਨ 'ਤੇ ਬ੍ਰਿਟੇਨ ਦੇ ਅਧਿਕਾਰੀਆਂ ਨੇ ਮੰਗੀ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ

Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਯਾਤਰਾ ਦੌਰਾਨ ਪਾਰਲੀਮੈਂਟ ਸਕੁਵੇਅਰ ਵਿਚ ਤਿਰੰਗੇ ਦੇ ਅਪਮਾਨ ਦੇ ਮਾਮਲੇ ਵਿਚ ਬ੍ਰਿਟਿਸ਼ ਅਧਿਕਾਰੀਆਂ ਨੇ ਮਾਫ਼ੀ ਮੰਗੀ ਹੈ। ਭਾਰਤ ਨੇ ਤਿਰੰਗੇ ਦੀ ਬੇਇੱਜ਼ਤੀ ਲਈ ਜ਼ਿੰਮੇਵਾਰੀ ਲੋਕਾਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਬਰਤਾਨੀਆ ਦੀ ਸਰਕਾਰ ਕੋਲ ਇਸ ਵਿਸ਼ੇ ਨੂੰ ਚੁਕਿਆ ਗਿਆ ਅਤੇ ਸਰਬਉੱਚ ਪੱਧਰ 'ਤੇ ਇਸ 'ਤੇ ਅਫ਼ਸੋਸ ਪ੍ਰਗਟਾਇਆ ਗਿਆ ਹੈ। ਭਾਰਤ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਦੇ ਵਿਰੋਧ ਵਿਚ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਵੱਖ-ਵੱਖ ਭਾਈਚਾਰਿਆਂ ਵਲੋਂ ਪ੍ਰਦਰਸ਼ਨ ਕੀਤੇ ਗਏ ਅਤੇ ਉਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ। ਭਾਰਤ ਨੇ ਇਸ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਜਿਸ ਤੋਂ ਬਾਅਦ ਝੰਡਾ ਬਦਲ ਦਿਤਾ ਗਿਆ।

ਮੋਦੀ ਦੀ ਯਾਤਰਾ ਨਾਲ ਜੁੜੇ ਇਕ ਸੀਨੀਅਰ ਭਾਰਤੀ ਅਧਿਕਾਰੀ ਨੇ ਦਸਿਆ ਕਿ ਅਸੀਂ ਘਟਨਾ 'ਤੇ ਬ੍ਰਿਟਿਸ਼ ਅਧਿਕਾਰੀਆਂ ਦੇ ਸਾਹਮਣੇ ਚਿੰਤਾ ਪ੍ਰਗਟਾਈ ਅਤੇ ਉਨ੍ਹਾਂ ਨੇ ਘਟਨਾ ਲਈ ਮਾਫ਼ੀ ਮੰਗ ਲਈ ਹੈ। ਬਰਤਾਨੀਆ ਦੇ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫ਼ਤਰ ਦੇ ਤਰਜ਼ਮਾਨ ਨੇ ਆਖਿਆ ਕਿ ਜੇਕਰ ਲੋਕਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਅਸੀਂ ਪਾਰਲੀਮੈਂਟ ਸੁਕੇਅਰ 'ਤੇ ਕੁੱਝ ਲੋਕਾਂ ਦੀ ਇਸ ਹਰਕਤ ਤੋਂ ਹੈਰਾਨ ਹਾਂ ਅਤੇ ਜਿਵੇਂ ਹੀ ਸਾਨੂੰ ਇਸ ਬਾਰੇ ਪਤਾ ਲਗਾ ਅਸੀਂ ਹਾਈ ਕਮਿਸ਼ਨਰ ਯਸ਼ਵਰਧਨ ਕੁਮਾਰ ਨਾਲ ਸੰਪਰਕ ਕੀਤਾ ਸੀ।  
(ਪੀ.ਟੀ.ਆਈ)