12 ਸਾਲਾ ਲੜਕੇ ਦੀ ਜਨਮਦਿਨ ਦੀ ਪਾਰਟੀ 'ਤੇ ਹੋਈ ਜ਼ਬਰਦਸਤ ਗੋਲੀਬਾਰੀ, 9 ਬੱਚੇ ਜ਼ਖ਼ਮੀ
ਦੋ ਬੱਚੇ ਅਜੇ ਹਸਪਤਾਲ 'ਚ ਭਰਤੀ ਹਨ।
ਵਾਸ਼ਿੰਗਟਨ: ਅਮਰੀਕਾ ਦੇ ਲੁਸੀਆਨਾ ਵਿੱਚ 12 ਸਾਲ ਦੇ ਇੱਕ ਬੱਚੇ ਦੀ ਜਨਮ ਦਿਨ ਪਾਰਟੀ 'ਚ ਜ਼ਬਰਦਸਤ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲਾਬਾਰੀਦੌਰਾਨ 9 ਬੱਚੇ ਜ਼ਖਮੀ ਹੋ ਗਏ। ਸੇਂਟ ਜਾਨ ਦੇ ਸ਼ੈਰਿਫ ਮਾਇਕ ਟ੍ਰੇਗਰੇ ਨੇ ਕਿਹਾ ਕਿ ਨੌਜਵਾਨਾਂ ਦੇ ਦੋ ਗਰੁੱਪਾਂ 'ਚ ਝਗੜਾ ਹੋ ਗਿਆ ਜਿਸ ਬਾਅਦ ਉਥੇ ਗੋਲੀਆਂ ਚੱਲੀਆਂ। ਇਸ ਦੌਰਾਨ ਦੋਣਾਂ ਧੀਰਾਂ ਨੇ ਇਕ ਦੂਜੇ ਉੱਤੇ ਗੋਲੀਆਂ ਚਲਾਈਆਂ।
ਇਸ ਘਟਨਾ 'ਚ ਨੌ ਬੱਚੇ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਸੱਤ ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ। ਦੋ ਬੱਚੇ ਅਜੇ ਹਸਪਤਾਲ 'ਚ ਭਰਤੀ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਪੀੜਤਾਂ 'ਚ 17 ਸਾਲ ਦਾ ਇਕ ਲੜਕਾ ਵੀ ਸ਼ਾਮਲ ਹੈ ਜਿਸ ਦੇ ਹੱਥ 'ਚ ਗੋਲੀ ਲੱਗੀ ਹੈ। 16 ਸਾਲ ਦੇ ਲੜਕੇ ਦੀ ਪਸਲੀ 'ਚ ਗੋਲੀ ਲੱਗੀ ਹੈ ਜਦਕਿ 15 ਸਾਲ ਦੇ ਲੜਕੇ ਦੇ ਪੈਰ 'ਚ ਜ਼ਖਮ ਆਇਆ ਹੈ। 12 ਸਾਲ ਦੇ ਲੜਕੇ ਦੇ ਦੋਣਾਂ ਪੈਰਾਂ ਵਿਚ ਗੋਲੀ ਲੱਗੀ ਹੈ।
ਗੌਰਤਲਬ ਹੈ ਕਿ ਐਤਵਾਰ ਨੂੰ ਵਿਸਕੋਂਸਿਨ ਦੇ ਕੇਨੋਸ਼ਾ 'ਚ ਗੋਲੀਬਾਰੀ ਹੋਈ ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਮਾਮਲੇ 'ਚ 24 ਸਾਲ ਦੇ ਰਕਾਇਓ ਵਿਨਸਨ ਨੂੰ ਗਿਰਫ਼ਤਾਰ ਕੀਤਾ ਸੀ।