ਦੁਨੀਆ ਦਾ ਸਭ ਤੋਂ ਲਗਜ਼ਰੀ ਪ੍ਰਾਪਰਟੀ ਬਜ਼ਾਰ ਕੈਨੇਡਾ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਕਟੋਰੀਆ ਨੇ ਸੈਨ ਡਿਏਗੋ, ਆਰੇਂਜ ਕਾਊਂਟੀ, ਵਾਸ਼ਿੰਗਟਨ ਡੀ.ਸੀ., ਅਤੇ ਪੈਰਿਸ ਨੂੰ ਪਛਾੜਿਆ ਹੈ

Victoria

ਬ੍ਰਿਟਿਸ਼ ਕੋਲੰਬੀਆ: 'ਕ੍ਰਿਸਟੀ ਇੰਟਰਨੈਸ਼ਨਲ ਰੀਅਲ ਅਸਟੇਟ' ਵਲੋਂ ਕਰਵਾਏ ਗਏ ਸਾਲਾਨਾ ਸਰਵੇਖਣ ਵਿਚ ਕੈਨੇਡਾ ਦੇ ਬੀ ਸੀ ਦਾ ਵਿਕਟੋਰੀਆ ਸ਼ਹਿਰ ਦੁਨੀਆ ਭਰ ਦੇ ਪ੍ਰਾਪਰਟੀ ਬਜ਼ਾਰਾਂ ਵਿੱਚੋ ਸਭ ਤੋਂ ਲਗਜ਼ਰੀ ਬਜ਼ਾਰ ਸਾਬਿਤ ਹੋਇਆ ਹੈ। ਰਿਪੋਰਟ ਵਿਚ ਦੁਨੀਆ ਭਰ ਦੇ 80 ਲਗਜ਼ਰੀ ਰੀਅਲ ਅਸਟੇਟ ਦਾ ਡੇਟਾ ਸ਼ਾਮਲ ਹੈ ਅਤੇ ਜਿਹੜੇ ਕਾਰਕਾਂ ਤੇ ਰਿਪੋਰਟ ਅਧਾਰਿਤ ਹੈ ਉਨ੍ਹਾਂ ਵਿਚ ਘਰਾਂ ਦੀ ਘਣਤਾ, ਅਮੀਰ ਆਬਾਦੀ, ਰਹਿਣ ਸਹਿਣ ਦਾ ਖ਼ਰਚ, ਲਗਜ਼ਰੀ ਹੋਟਲਾਂ ਦੀ ਘਣਤਾ ਅਤੇ ਸ਼ਹਿਰਾਂ ਦੀ ਗਲੋਬਲ ਰੈੰਕਿੰਗ ਸ਼ਾਮਲ ਹੈ। ਅਮਰੀਕਾ ਅਤੇ ਚੀਨ ਦੇ ਖਰੀਦਦਾਰਾਂ ਕਰਨ ਵਿਕਟੋਰੀਆ ਲਗਜ਼ਰੀ ਪ੍ਰਾਪਰਟੀ ਬਜ਼ਾਰ ਦੀ ਸੂਚੀ ਵਿਚ ਸਿਖ਼ਰਲੇ ਪਾਏਦਾਨ ਤੇ ਰਿਹਾ। ਕੈਨੇਡਾ ਦੇ ਟਰਾਂਟੋ ਅਤੇ ਵੈਨਕੂਵਰ ਸ਼ਹਿਰਾਂ ਦੀ ਤਰਜ਼ ਤੇ ਹੁਣ ਵਿਕਟੋਰੀਆ ਵੀ ਘਰਾਂ ਦੇ ਭਾਅ ਅਤੇ ਵਿਕਰੀ ਵਿਚ ਇਜ਼ਾਫਾ ਦਿਖਾ ਰਿਹਾ ਹੈ। ਇਥੇ ਪ੍ਰਾਪਰਟੀ ਦੇ ਭਾਅ ਇਸ ਕਦਰ ਵੱਧ ਰਹੇ ਹਨ ਕਿ ਸਰਕਾਰ ਨੂੰ ਹੁਣ ਇਸ ਵਿਚ ਦਾਖ਼ਲ ਦੇਣਾ ਪਵੇਗਾ ਅਤੇ ਵਿਦੇਸ਼ੀ ਖਰੀਦਦਾਰਾਂ ਤੇ ਟੈਕਸ ਵਰਗੀਆਂ ਚੀਜ਼ਾਂ ਕਰਨੀਆਂ ਪੈ ਸਕਦੀਆਂ ਹਨ। ਇਸ ਸੂਚੀ ਵਿਚ ਅਵੱਲ ਆਉਣ ਲਈ ਵਿਕਟੋਰੀਆ ਨੇ ਸੈਨ ਡਿਏਗੋ, ਆਰੇਂਜ ਕਾਊਂਟੀ, ਵਾਸ਼ਿੰਗਟਨ ਡੀ.ਸੀ., ਅਤੇ ਪੈਰਿਸ ਨੂੰ ਪਛਾੜਿਆ ਹੈ।