ਪਾਕਿ ’ਚ ਕੋਰੋਨਾ ਦੇ 1,841 ਨਵੇਂ ਮਾਮਲੇ ਆਏ ਸਾਹਮਣੇ, 36 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1,841 ਨਵੇਂ ਮਾਮਲੇ ਸਾਹਮਣੇ ਆਏ ਹਨ

File Photo

ਇਸਲਾਮਾਬਾਦ, 19 ਮਈ : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1,841 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 36 ਮੌਤਾਂ ਹੋਈਆਂ ਹਨ। ਪੀੜਤਾਂ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਤੀ 44,000 ਦੇ ਕਰੀਬ ਪਹੁੰਚ ਗਈ ਹੈ, ਜਦੋਂਕਿ ਮ੍ਰਿਤਕਾਂ ਦੀ ਗਿਣਤੀ 939 ਹੋ ਗਈ। ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਰਾਜਧਾਨੀ ਇਸਲਾਮਾਬਾਦ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1,000 ਤੋਂ ਪਾਰ ਹੋ ਚੁੱਕੇ ਹਨ, ਜਦੋਂਕਿ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਵੀ ਪੀੜਤਾਂ ਦਾ ਵਧਣਾ ਜਾਰੀ ਹੈ।

ਹੁਣ ਤੱਕ ਸਿੰਧ ਵਿਚ 17,241 ਮਾਮਲੇ, ਪੰਜਾਬ ਵਿਚ 15,976, ਖੈਬਰ-ਪਖਤੂਨਖਵਾ ਵਿਚ 6,230, ਬਲੂਚਿਸਤਾਨ ਵਿਚ 2,820,  ਇਸਲਾਮਾਬਾਦ ਵਿਚ 1,034, ਗਿਲਗਿਤ-ਬਾਲਤੀਸਤਾਨ ਵਿਚ 550 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 115 ਮਾਮਲੇ ਸਾਹਮਣੇ ਆਏ ਹਨ।  ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤਕ 4,00, 292 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 12,957 ਪਿਛਲੇ 24 ਘੰਟਿਆਂ ਵਿਚ ਕੀਤੇ ਗਏ। (ਪੀਟੀਆਈ)