ਕੋਰੋਨਾ ਕਾਰਨ ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ
ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਲੰਡਨ, 19 ਮਈ: ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕ ਜਾਣਕਾਰੀ ਮੁਤਾਬਕ ਕੋਵਿਡ-19 ਕਾਰਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੂੰ 18 ਮਿਲੀਅਨ ਯੂਰੋ (ਲਗਭਗ ਡੇਢ ਅਰਬ ਰੁਪਏ) ਦਾ ਨੁਕਸਾਨ ਹੋ ਸਕਦਾ ਹੈ। ਲਾਰਡ ਚੇਂਬਰਲੇਨ ਨੇ ਇਕ ਈ-ਮੇਲ ਵਿਚ ਕਰਮਚਾਰੀਆਂ ਨੂੰ ਇਸ ਸਬੰਧੀ ਚਿਤਾਵਨੀ ਦਿਤੀ ਹੈ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸ਼ਾਹੀ ਮਹਿਲ ਸੈਲਾਨੀਆਂ ਲਈ ਬੰਦ ਹੈ ਅਤੇ ਨਾਲ ਹੀ ਦੁਨੀਆ ਭਰ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ।
ਸ਼ਾਹੀ ਮਹਿਲ ਨੂੰ ਦੇਖਣ ਦੇ ਲਈ ਆਉਣ ਵਾਲੇ ਸੈਲਾਨੀਆਂ ਤੋਂ ਮਹਾਰਾਣੀ ਨੂੰ 4 ਮਿਲੀਅਨ ਯੂਰੋ (40 ਲੱਖ ਰੁਪਏ) ਮਿਲਦੇ ਹਨ। ਲਾਰਡ ਚੇਂਬਰਲੇਨ ਅਰਲ ਪੀਲ ਜੋ ਸ਼ਾਹੀ ਪਰਵਾਰ ਦੇ ਪ੍ਰਮੁੱਖ ਹਨ। ਉਨ੍ਹਾਂ ਨੇ ਕਰਮਚਾਰੀਆਂ ਨੂੰ ਲਿਖੇ ਈ-ਮੇਲ ਵਿਚ ਸਵੀਕਾਰ ਕੀਤਾ ਕਿ ਸ਼ਾਹੀ ਆਮਦਨ ਵਿਚ ਇਸ ਸਾਲ ਇਕ ਤਿਹਾਈ ਦੀ ਗਿਰਾਵਟ ਹੋਣ ਦੀ ਆਸ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਲਿਖੀ ਈ-ਮੇਲ ਵਿਚ ਇਹ ਵੀ ਦਸਿਆ ਕਿ ਤਨਖ਼ਾਹ ਉਤੇ ਰੋਕ ਲੱਗ ਸਕਦੀ ਹੈ। ਨਾਲ ਹੀ ਨਿਯੁਕਤੀ ਉਤੇ ਵੀ ਰੋਕ ਲੱਗ ਸਕਦੀ ਹੈ। ਪਿਛਲੇ ਸਾਲ ਸ਼ਾਹੀ ਪਰਿਵਾਰ ਨੂੰ ਟਿਕਟ ਅਤੇ ਸਮਾਰਿਕਾ ਵਿਕਰੀ ਤੋਂ 70 ਮਿਲੀਅਨ ਯੂਰੋ ਤੋਂ ਵੱਧ ਦੀ ਕਮਾਈ ਹੋਈ ਸੀ। (ਏਜੰਸੀ)