ਪੰਜਾਬੀ ਮੂਲ ਦੀ ਤਲਵਿੰਦਰ ਕੌਰ ਡਿਊਟੀ ਦੌਰਾਨ ਨਸਲਵਾਦੀ ਟਿਪਣੀਆਂ ਦੀ ਹੋਈ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬੀ ਮੂਲ ਦੀ ਤਲਵਿੰਦਰ ਕੌਰ ਡਿਊਟੀ ਦੌਰਾਨ ਨਸਲਵਾਦੀ ਟਿਪਣੀਆਂ ਦੀ ਹੋਈ ਸ਼ਿਕਾਰ

1

ਪਰਥ, 20 ਮਈ (ਪਿਆਰਾ ਸਿੰਘ ਨਾਭਾ) : ਮੈਲਬੋਰਨ ਦੀ ਸੱਭ ਤੋਂ ਵੱਡੀ ਸੁਪਰ ਮਾਰਕੀਟ ਪੀਜ਼ਾ ਬਣਾਉਣ ਵਾਲੀ ਕੰਪਨੀ, ਡੇਲਾ ਰੋਜ਼ਾ ਫਰੈਸ਼ ਫ਼ੂਡਜ਼ ਹੋਰ ਕੋਲਜ, ਵੂਲਵਰਥਜ਼ ਅਤੇ ਆਈਜੀਏ ਸੁਪਰ ਮਾਰਕੀਟਾਂ ਦੇ ਨਾਲ-ਨਾਲ ਕੁੱਝ ਛੋਟੇ ਗਾਹਕਾਂ ਨੂੰ ਵੀ ਪੀਜ਼ਾ ਸਪਲਾਈ ਕਰਦੀ ਹੈ।

1
ਗੱਲਬਾਤ ਕਰਦਿਆਂ 29 ਸਾਲਾ ਤਲਵਿੰਦਰ ਕੌਰ ਨੇ ਦੋਸ਼ ਲਾਇਆ ਕਿ 6 ਮਈ ਨੂੰ ਡਿਊਟੀ ਦੌਰਾਨ ਉਸ ਦੀ ਮੈਨੇਜਰ ਵਲੋਂ ਹੈਰਾਨ ਕਰਨ ਵਾਲੇ ਨਸਲਵਾਦੀ ਬੋਲ ਬੋਲੇ ਗਏ। ਉਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਪੀਜ਼ਾ ਕੰਪਨੀ ਵਿਚ ਕੰਮ ਕਰ ਰਹੀ ਸੀ। ਡੇਲਾ ਰੋਜ਼ਾ ਨੂੰ ਧੱਕੇਸ਼ਾਹੀ, ਨਸਲਵਾਦ ਅਤੇ ਗ਼ੈਰਕਾਨੂੰਨੀ ਬਰਖ਼ਾਸਤਗੀ ਦੇ ਦੋਸ਼ਾਂ ਤਹਿਤ ਅਦਾਲਤ ਦਾ ਸਾਹਮਣਾ ਕਰਨਾ ਪਿਆ। ਯੂਨਾਈਟਿਡ ਵਰਕਰਜ਼ ਯੂਨੀਅਨ ਨੇ ਭਾਰਤੀ ਮੂਲ ਦੀ ਵਰਕਰ ਤਲਵਿੰਦਰ ਕੌਰ ਦੀ ਤਰਫ਼ੋਂ ਇਹ ਦਾਅਵਾ ਕੀਤਾ ਹੈ। ਡੇਲਾ ਰੋਜ਼ਾ ਨੇ ਦੋਸ਼ਾਂ ਨੂੰ ਨਕਾਰਿਆ ਹੈ। ਇਸ ਕੇਸ ਲਈ ਸੁਣਵਾਈ ਇਸ ਹਫ਼ਤੇ ਦੇ ਅੰਤ ਵਿਚ ਤੈਅ ਕੀਤੀ ਗਈ ਹੈ।

1
ਸ੍ਰੀਮਤੀ ਕੌਰ ਨੇ ਕਿਹਾ, ਮੈਂ ਉਥੇ ਪੰਜ ਸਾਲਾਂ ਲਈ ਕੰਮ ਕੀਤਾ ਹੈ ਅਤੇ ਕਦੇ ਕਿਸੇ ਦੀ ਨਿਰਾਦਰ ਨਹੀਂ ਕੀਤਾ ਅਤੇ ਨਾ ਹੀ ਕੋਈ ਗ਼ਲਤ ਕੰਮ ਕੀਤਾ ਹੈ। ਉਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਉਸ ਨੂੰ ਕੰਪਨੀ ਦੁਆਰਾ ਇਕ ਈਮੇਲ ਮਿਲਿਆ ਜਿਸ ਵਿਚ ਉਸ ਨੂੰ ਦਸਿਆ ਗਿਆ ਕਿ ਉਸ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ, ਪਰ ਸੱਚਾਈ ਇਹ ਹੈ ਕਿ ਮੈਂ ਕਦੇ ਅਸਤੀਫ਼ਾ ਨਹੀਂ ਦਿਤਾ ਅਤੇ ਨਾ ਹੀ ਮੈਂ ਉਨ੍ਹਾਂ ਦੀ ਈਮੇਲ ਦਾ ਕੋਈ ਜਵਾਬ ਭੇਜਿਆ ਹੈ। ਮੈਨੂੰ ਅਸਲ ਵਿਚ ਗ਼ਲਤ ਤਰੀਕੇ ਨਾਲ ਬਰਖ਼ਾਸਤ ਕੀਤਾ ਗਿਆ ਸੀ। ਇਸ ਘਟਨਾ ਨੇ ਮੇਰੀ ਮਾਨਸਿਕ ਸਿਹਤ ਨੂੰ ਬਹੁਤ ਪ੍ਰਭਾਵਤ ਕੀਤਾ ਹੈ ਅਤੇ ਨੌਕਰੀ ਗੁਆਉਣ ਤੋਂ ਬਾਅਦ ਮੈਂ ਬਹੁਤ ਤਣਾਅ ਵਿਚ ਹਾਂ ਕਿਉਂਕਿ ਮੇਰੇ ਸਿਰ ਇਕ ਪਰਵਾਰ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੈ ਅਤੇ ਮੈਂ ਅਪਣੇ ਪਤੀ, ਬੱਚਿਆਂ ਅਤੇ ਸੱਸ-ਸਹੁਰੇ ਨਾਲ ਮੈਲਬੌਰਨ ਵਿਚ ਰਹਿੰਦੀ ਹਾਂ।