ਪਾਕਿਸਤਾਨ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌਤ, 32 ਜ਼ਖਮੀ
ਜ਼ਖਮੀਆਂ ਦੀ ਹਾਲਤ ਨਾਜ਼ੁਕ
Accident
ਕਰਾਚੀ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਵੀਰਵਾਰ ਨੂੰ ਤੇਜ਼ ਰਫਤਾਰ ਬੱਸ ਪਲਟਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 32 ਹੋਰ ਜ਼ਖਮੀ ਹੋ ਗਏ। ਖ਼ਬਰਾਂ ਅਨੁਸਾਰ ਇਹ ਹਾਦਸਾ ਸਿੰਧ ਪ੍ਰਾਂਤ ਦੇ ਸੁਕੁਰ ਨੇੜੇ ਰਾਸ਼ਟਰੀ ਰਾਜ ਮਾਰਗ 'ਤੇ ਵਾਪਰਿਆ।
ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਬੱਸ ਵਿੱਚ ਫਸੇ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਖਬਰਾਂ ਅਨੁਸਾਰ ਬੱਸ ਮੁਲਤਾਨ ਤੋਂ ਕਰਾਚੀ ਜਾ ਰਹੀ ਸੀ।