ਵਿਆਹੇ ਲੋਕਾਂ ਨੂੰ ਘੱਟ ਹੁੰਦੀ ਹੈ ਦਿਲ ਦੀ ਬੀਮਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਭਰ ਦੇ ਵਿਆਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ.....

Heart Disease

ਲੰਦਨ : ਦੁਨੀਆਂ ਭਰ ਦੇ ਵਿਆਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਇਕ ਰੀਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਵਿਆਹ ਨਾਲ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਦੌਰੇ ਤੋਂ ਬਚਣ ਵਿਚ ਮਦਦ ਮਿਲ ਸਕਦੀ ਹੈ। 'ਹਾਰਟ' ਨਾਂ ਦੀ ਮੈਗਜ਼ੀਨ ਵਿਚ ਇਹ ਰੀਪੋਰਟ ਪ੍ਰਕਾਸ਼ਤ ਹੋਈ ਹੈ। ਵਿਆਹੁਤਾ ਜ਼ਿੰਦਗੀ ਦੇ ਪ੍ਰਭਾਵ 'ਤੇ ਪਿਛਲੀਆਂ ਖੋਜਾਂ ਵਿਚ ਮਿਲੇ-ਜੁਲੇ ਨਤੀਜੇ ਸਾਹਮਣੇ ਆਏ ਸਨ। ਇਨ੍ਹਾਂ ਮੁਦਿਆਂ 'ਤੇ ਸਪਸ਼ਟਤਾ ਲਿਆਉਣ ਲਈ ਵਿਗਿਆਨਕਾਂ ਨੇ ਸਬੰਧਤ ਪ੍ਰਕਾਸ਼ਤ ਰੀਪੋਰਟਾਂ ਲਈ ਖੋਜ ਡਾਟਾਬੇਸ ਨੂੰ ਖੰਗਾਲਿਆ।

ਲਗਭਗ 80 ਫ਼ੀ ਸਦੀ ਦਿਲ ਦੀਆਂ ਬੀਮਾਰੀਆਂ ਦੇ ਪਿੱਛੇ ਉਮਰ, ਲਿੰਗ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟਰੋਲ, ਸਿਗਰਟਨੋਸ਼ੀ ਅਤੇ ਸ਼ੂਗਰ ਵਰਗੇ ਜ਼ਿੰਮੇਦਾਰ ਹੁੰਦੇ ਹਨ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਬਾਕੀ 20 ਫ਼ੀ ਸਦੀ ਮਾਮਲੇ ਕਿਉਂ ਸਾਹਮਣੇ ਆਉਂਦੇ ਹਨ। ਬ੍ਰਿਟੇਨ ਦੀ ਕੀਲੇ ਯੂਨੀਵਰਸਟੀ ਦੇ ਖੋਜਕਰਤਾਵਾਂ ਨੇ ਪਿਛਲੀ ਖੋਜ ਦਾ ਵੀ ਸਹਾਰਾ ਲਿਆ, ਜਿਸ 'ਚ ਯੂਰਪ, ਸਕੈਂਡਿਨੇਵੀਆ, ਉੱਤਰੀ ਅਮਰੀਕਾ, ਪਛਮੀ ਏਸ਼ੀਆ ਅਤੇ ਏਸ਼ੀਆ ਦੇ 42 ਤੋਂ 77 ਸਾਲ ਦੀ ਉਮਰ ਦੇ ਕਰੀਬ 20 ਲੱਖ ਲੋਕ ਸ਼ਾਮਲ ਸਨ। 

ਅੰਕੜਿਆਂ ਨਾਲ ਪ੍ਰਗਟਾਵਾ ਹੋਇਆ ਕਿ ਜਿਨ੍ਹਾਂ ਨੇ ਜੀਵਨਸਾਥੀ ਨੂੰ ਹਮੇਸ਼ਾ ਲਈ ਗੁਆ ਦਿਤਾ ਸੀ, ਤਲਾਕਸ਼ੁਦਾ ਸਨ ਜਾਂ ਕਦੇ ਵਿਆਹ ਨਹੀਂ ਕੀਤਾ ਸੀ, ਉਨ੍ਹਾਂ ਵਿਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਜ਼ਿਆਦਾ ਸੀ। ਵਿਆਹੁਤਾ ਨਾ ਹੋਣ ਨਾਲ ਦਿਲ ਦਾ ਦੌਰਾ ਪੈਣ ਦਾ ਵੀ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਖੋਜ 'ਚ ਸਿੱਟਾ ਨਿਕਲਿਆ ਕਿ ਵਿਆਹੇ ਲੋਕਾਂ 'ਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਰਹਿੰਦਾ ਹੈ। (ਪੀਟੀਆਈ)