ਮੱਛਰਾਂ ਦੇ ਕੱਟਣ ਨਾਲ ਨਹੀਂ ਫੈਲ ਸਕਦਾ ਕੋਰੋਨਾ ਵਾਇਰਸ : ਅਧਿਐਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਪੈਦਾ ਕਰਣ ਵਾਲਾ ਕੋਰੋਨਾ ਵਾਇਰਸ ਮੱਛਰਾਂ

Coronavirus cannot be spread by mosquito bites: study

ਵਾਸ਼ਿੰਗਟਨ, 19 ਜੁਲਾਈ : ਵਿਗਿਆਨੀਆਂ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਪੈਦਾ ਕਰਣ ਵਾਲਾ ਕੋਰੋਨਾ ਵਾਇਰਸ ਮੱਛਰਾਂ ਜ਼ਰੀਏ ਨਹੀਂ ਫੈਲ ਸਕਦਾ। ਇਸ ਨਾਲ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦਾ ਦਾਅਵਾ ਮਜਬੂਤ ਹੁੰਦਾ ਹੈ ਕਿ ਇਹ ਬੀਮਾਰੀ ਮਨੁੱਖਾਂ ਵਿਚ ਮੱਛਰਾਂ ਦੇ ਕੱਟਣ ਨਾਲ ਨਹੀਂ ਫੈਲਦੀ। ਸਾਇੰਟਿਫਿਕ ਰੀਪੋਰਟਸ ਸੋਧ ਪੱਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ’ਚ ਪਹਿਲੀ ਵਾਰ ਪ੍ਰਾਯੋਗਿਕ ਤੌਰ ’ਤੇ ਇਕੱਠੇ ਅੰਕੜੇ ਪੇਸ਼ ਕੀਤੇ ਗਏ ਜਿਨ੍ਹਾਂ ਨਾਲ ਮੱਛਰਾਂ ਦੁਆਰਾ ਕੋਰੋਨਾ ਵਾਇਰਸ ਦੇ ਫੈਲਣ ਦੀ ਸਮਰੱਥਾ ਦੀ ਜਾਂਚ ਕੀਤੀ ਜਾ ਸਕਦੀ ਹੈ।

ਅਮਰੀਕਾ ਦੇ ਕੰਸਾਸ ਸਟੇਟ ਯੂਨੀਵਰਸਿਟੀ ਦੇ ਖੋਜਕਰਤਾ ਅਤੇ ਸੋਧ ਪੱਤਰ ਦੇ ਸਾਥੀ ਲੇਖਕ ਸਟੀਫੇਨ ਹਿਗਸ ਨੇ ਕਿਹਾ, ਵਿਸ਼ਵ ਸਿਹਤ ਸੰਗਠਨ ਨੇ ਪੱਕੇ ਤੌਰ ’ਤੇ ਕਿਹਾ ਹੈ ਮੱਛਰਾਂ ਨਾਲ ਵਾਇਰਸ ਨਹੀਂ ਫੈਲ ਸਕਦਾ। ਅਸੀਂ ਜੋ ਅਧਿਐਨ ਕੀਤਾ ਹੈ ਉਸ ਵਿਚ ਇਸ ਦਾਅਵੇ ਨੂੰ ਪੁਸ਼ਟੀ ਕਰਣ ਲਈ ਪਹਿਲੀ ਵਾਰ ਪ੍ਰਮਾਣਿਕ ਤੌਰ ’ਤੇ ਅੰਕੜੇ ਪੇਸ਼ ਕੀਤੇ ਗਏ ਹਨ। ਯੂਨੀਵਰਸਿਟੀ ਦੇ ਜੈਵ ਸੁਰੱਖਿਆ ਖੋਜ ਸੰਸਥਾ ਵਿਚ ਹੋਏ ਅਧਿਐਨ ਮੁਤਾਬਕ ਵਾਇਰਸ ਮੱਛਰਾਂ ਦੀਆਂ 3 ਆਮ ਪ੍ਰਜਾਤੀਆਂ ਵਿਚ ਪ੍ਰਜਨਨ ਕਰ ਪਾਉਣ ਵਿਚ ਅਸਮਰਥ ਹੈ ਅਤੇ ਇਸ ਲਈ ਉਹ ਮੱਛਰਾਂ ਜ਼ਰੀਏ ਮਨੁੱਖਾਂ ਤਕ ਨਹੀਂ ਪਹੁੰਚ ਸਕਦਾ। 

ਵਿਗਿਆਨੀਆਂ ਮੁਤਾਬਕ ਜੇਕਰ ਕਿਸੇ ਪੀੜਤ ਵਿਅਕਤੀ ਨੂੰ ਮੱਛਰ ਕੱਟ ਲੈ ਉਦੋਂ ਵੀ ਵਿਅਕਤੀ ਦੇ ਖ਼ੂਨ ਵਿਚ ਮੌਜੂਦ ਕੋਰੋਨਾ ਵਾਇਰਸ ਮੱਛਰ ਦੇ ਅੰਦਰ ਜਿੰਦਾ ਨਹੀਂ ਰਹਿ ਸਕਦਾ ਇਸ ਲਈ ਉਸੇ ਮੱਛਰ ਦੁਆਰਾ ਕਿਸੇ ਦੂਜੇ ਵਿਅਕਤੀ ਨੂੰ ਕੱਟਣ ’ਤੇ ਲਾਗ ਫੈਲਣ ਦਾ ਖ਼ਤਰਾ ਨਹੀਂ ਹੈ।(ਪੀਟੀਆਈ)