ਹਾਰੇਗਾ ਕੋਰੋਨਾ, ਕਾਰਗਰ ਸਾਬਿਤ ਹੋਇਆ ਆਕਸਫੋਰਡ ਵੈਕਸੀਨ ਦਾ ਪਹਿਲਾ ਟਰਾਇਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੇ ਗਏ ਕੋਰੋਨਾਵਾਇਰਸ ਟੀਕੇ ਬਾਰੇ ਚੰਗੀ ਖ਼ਬਰ ਸਾਹਮਣੇ ਆਈ ਹੈ।

FILE PHOTO

ਬ੍ਰਿਟੇਨ: ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੇ ਗਏ ਕੋਰੋਨਾਵਾਇਰਸ ਟੀਕੇ ਬਾਰੇ ਚੰਗੀ ਖ਼ਬਰ ਸਾਹਮਣੇ ਆਈ ਹੈ। ਆਕਸਫੋਰਡ ਦੁਆਰਾ ਬਣਾਇਆ ਟੀਕਾ ਬਿਲਕੁਲ ਸੁਰੱਖਿਅਤ ਹੈ 

1,077 ਵਿਅਕਤੀਆਂ ਤੇ ਕੀਤੇ ਗਏ ਟਰਾਇਲ ਵਿੱਚ ਦਿਖਾਇਆ ਕਿ ਟੀਕਿਆਂ  ਨੇ ਉਹਨਾਂ ਲੋਕਾਂ ਨੂੰ  ਐਂਟੀਬਾਡੀਜ਼ ਅਤੇ ਚਿੱਟੇ ਲਹੂ ਦੇ ਸੈੱਲ ਦਿੱਤੇ ਜੋ ਕੋਰੋਨਾਵਾਇਰਸ ਨਾਲ ਲੜ ਸਕਦੇ ਹਨ

ਪਰ ਟਰਾਇਲ ਇਸ ਵੇਲੇ ਵੀ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਤੀਜੇ ਕੀ ਹਨ ਇਸਦਾ ਪਤਾ ਨਹੀਂ ਲੱਗ ਸਕਿਆ ਦੱਸ ਦੇਈਏ ਕਿ ਬ੍ਰਿਟੇਨ ਨੇ ਇਸ ਟੀਕੇ ਦੀਆਂ 100 ਮਿਲੀਅਨ ਤੋਂ ਵੱਧ ਖੁਰਾਕਾਂ ਦਾ ਆਦੇਸ਼ ਦਿੱਤਾ ਹੈ। 

ਇਸਦੇ ਨਾਲ ਹੀ  ਅੱਜ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਸਵਦੇਸ਼ੀ ਵੈਕਸੀਨ ਕੋਵੈਕਸੀਨ ਦਾ ਹਿਊਮਨ ਟਰਾਇਲ ਸ਼ੁਰੂ ਹੋ ਰਿਹਾ ਹੈ। ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵੈਕਸੀਨ ਦੇ ਪਹਿਲੇ ਪੜਾਅ ਤੋਂ ਬਾਅਦ ਏਮਜ਼ ਦਿਲੀ ਵਿਚ ਦੂਜੇ ਪੜਾਅ ਦਾ ਟਰਾਇਲ ਹੋ ਰਿਹਾ ਹੈ। 

ਇਹ ਇਕ ਅਜਿਹਾ ਵਾਇਰਸ ਹੈ, ਜਿਸ ਤੋਂ ਮਨੁੱਖੀ ਜੀਵਨ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਟਰਾਇਲ ਵਿਚ ਹਿੱਸਾ ਲੈਣ ਲਈ ਕਾਫੀ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਹਾਲੇ ਤੱਕ 1800 ਵਲੰਟੀਅਰ ਰਜਿਸਟਰ ਹੋਏ ਹਨ। 18 ਤੋਂ 55 ਸਾਲ ਤੱਕ ਦੇ ਤੰਦਰੁਸਤ ਲੋਕਾਂ ਨੂੰ ਟਰਾਇਲ ਲਈ ਚੁਣਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ