ਕੋਵਿਡ 19 ਦੇ ਟੀਕੇ ਦੀ ਜਾਣਕਾਰੀ ਚੋਰੀ ਕਰਨ ਦੇ ਦੋਸ਼ਾਂ ਦਾ ਰੂਸੀ ਸਫ਼ੀਰ ਨੇ ਕੀਤਾ ਖੰਡਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਦੀਆਂ ਖੁਫੀਆ ਏਜੰਸੀਆਂ ਵਲੋਂ ਕੋਰੋਨਾ ਵਾਇਰਸ ਦੇ ਟੀਕੇ ਨਾਲ ਸਬੰਧਤ ਜਾਣਕਾਰੀ ਚੋਰੀ ਕਰਨ ਦੇ ਦੋਸ਼ਾਂ ਦਾ ਬ੍ਰਿਟੇਨ ਵਿਚ ਰੂਸ ਦੇ

Russia's UK ambassador rejects coronavirus vaccine hacking allegations

ਲੰਡਨ, 19 ਜੁਲਾਈ : ਰੂਸ ਦੀਆਂ ਖੁਫੀਆ ਏਜੰਸੀਆਂ ਵਲੋਂ ਕੋਰੋਨਾ ਵਾਇਰਸ ਦੇ ਟੀਕੇ ਨਾਲ ਸਬੰਧਤ ਜਾਣਕਾਰੀ ਚੋਰੀ ਕਰਨ ਦੇ ਦੋਸ਼ਾਂ ਦਾ ਬ੍ਰਿਟੇਨ ਵਿਚ ਰੂਸ ਦੇ ਅੰਬੈਸਡਰ ਨੇ ਖੰਡਨ ਕੀਤਾ ਹੈ। ਆਂਦਰੇਈ ਕੇਲਿਨ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਵਲੋਂ ਲਾਏ ਜਾ ਰਹੇ ਦੋਸ਼ ਬਿਨਾਂ ਆਧਾਰ ਦੇ ਹਨ। ਉਨ੍ਹਾਂ ਕਿਹਾ ਕਿ ‘‘ਮੈਂ ਇਸ ਕਹਾਣੀ ਵਿਚ ਵਿਸ਼ਵਾਸ ਨਹੀਂ ਕਰਦਾ, ਇਹ ਬਿਨਾਂ ਆਧਾਰ ਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਹੈਕਰਾਂ ਬਾਰੇ ਬ੍ਰਿਟਿਸ਼ ਮੀਡੀਆ ਤੋਂ ਪਤਾ ਚੱਲਿਆ। ਇਸ ਦੁਨੀਆ ਵਿਚ ਕਿਸੇ ਵੀ ਤਰ੍ਹਾਂ ਦੇ ਕੰਪਿਊਟਰ ਹੈਕਰ ਨੂੰ ਕਿਸੇ ਦੇਸ਼ ਨਾਲ ਸਬੰਧ ਦੱਸਣਾ ਅਸੰਭਵ ਹੈ।’’ ਅਮਰੀਕਾ, ਬ੍ਰਿਟੇਨ, ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਦੋਸ਼ ਲਗਾਇਆ ਸੀ ਕਿ ਰੂਸ ਖੁਫੀਆ ਵਿਭਾਗ ਦੇ ਕੋਜੀ ਬੀਅਰ ਨਾਂ ਦੇ ਹੈਕਰਾਂ ਦਾ ਸਮੂਹ ਇਕ ਵਿਸ਼ੇਸ਼ ਸਾਫ਼ਟਵੇਅਰ ਦੀ ਸਹਾਇਤਾ ਨਾਲ ਕੋਵਿਡ-19 ਦੇ ਟੀਕੇ ਬਣਾ ਰਹੇ ਅਕਾਦਮਿਕ ਅਤੇ ਫ਼ਾਰਮਾ ਸੰਸਥਾਨਾਂ ਦੇ ਖੋਜ ਦੀ ਜਾਣਕਾਰੀ ਚੋਰੀ ਕਰ ਰਿਹਾ ਹੈ।     (ਪੀਟੀਆਈ)