Boat Sinking in Italy: ਇਟਲੀ ’ਚ ਕਿਸ਼ਤੀ ਡੁੱਬਣ ਕਾਰਨ 7 ਲਾਪਤਾ, 15 ਨੂੰ ਬਚਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

Boat Sinking in Italy: 184 ਫੁੱਟ ਲੰਬੇ ਇਸ ਜਹਾਜ਼ 'ਚ 22 ਲੋਕ ਸਵਾਰ ਸਨ

7 missing, 15 rescued due to boat sinking in Italy

 

Boat Sinking in Italy: ਇਟਲੀ ਦੇ ਸਿਸਲੀ ਟਾਪੂ ਨੇੜੇ ਸੋਮਵਾਰ ਸਵੇਰੇ ਬਾਏਸੀਅਨ ਨਾਮ ਦਾ ਲਗਜ਼ਰੀ ਜਹਾਜ਼ ਡੁੱਬ ਗਿਆ। 184 ਫੁੱਟ ਲੰਬੇ ਇਸ ਜਹਾਜ਼ 'ਚ 22 ਲੋਕ ਸਵਾਰ ਸਨ। ਇਨ੍ਹਾਂ ਵਿਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ 10 ਕਰੂ ਮੈਂਬਰ ਅਤੇ 12 ਯਾਤਰੀ ਸ਼ਾਮਲ ਸਨ।

ਕਿਸ਼ਤੀ ‘ਤੇ ਸਵਾਰ 15 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਅਤੇ ਸੱਤ ਲਾਪਤਾ ਹਨ। ਇਹ ਘਟਨਾ ਪਾਲੇਰਮੋ ਨੇੜੇ ਸਵੇਰੇ ਪੰਜ ਵਜੇ ਵਾਪਰੀ, ਜਿੱਥੇ ਰਾਤ ਭਰ ਤੇਜ਼ ਤੂਫ਼ਾਨ ਰਿਹਾ। ਕਿਸ਼ਤੀ ਬਰਤਾਨਵੀ ਝੰਡੇ ਵਾਲੀ ਸੀ ਅਤੇ ਇਸ ਵਿਚ ਜ਼ਿਆਦਾਤਰ ਬਰਤਾਨਵੀ ਯਾਤਰੀ ਸਨ ਪਰ ਨਿਊਜ਼ੀਲੈਂਡ, ਸ੍ਰੀਲੰਕਾ, ਆਇਰਿਸ਼ ਅਤੇ ਐਂਗਲੋ-ਫਰਾਂਸੀਸੀ ਨਾਗਰਿਕ ਵੀ ਇਸ ’ਤੇ ਸਵਾਰ ਸਨ। ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ।