ਅਮਰੀਕਾ H1-B Visa ਲਈ ਵਸੂਲੇਗਾ 88 ਲੱਖ ਰੁਪਏ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ’ਤੇ ਸਿੱਧਾ ਪ੍ਰਭਾਵ 

US Will Charge Rs 88 lakh For H1-B Visa Latest News in Punjabi 

US Will Charge Rs 88 lakh For H1-B Visa Latest News in Punjabi ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਐਚ 1-ਬੀ ਵੀਜ਼ਾ ਸਬੰਧੀ ਇਕ ਵੱਡਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਨੇ ਐਚ 1-ਬੀ ਵੀਜ਼ਾ ਦੀ ਸਾਲਾਨਾ ਫੀਸ ਸਬੰਧੀ ਇਕ ਕਾਰਜਕਾਰੀ ਆਦੇਸ਼ ’ਤੇ ਅੱਜ ਦਸਤਖ਼ਤ ਕੀਤੇ। ਇਸ ਨਵੇਂ ਆਦੇਸ਼ ਦੇ ਅਨੁਸਾਰ ਐਚ 1-ਬੀ ਵੀਜ਼ਾ ਫ਼ੀਸ ਨੂੰ ਵਧਾ ਕੇ 100,000 ਡਾਲਰ (ਲਗਭਗ 88 ਲੱਖ ਰੁਪਏ) ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਐਚ 1-ਬੀ ਦੀ ਫ਼ੀਸ 1 ਤੋਂ 6 ਲੱਖ ਰੁਪਏ ਤਕ ਸੀ। ਟਰੰਪ ਦੇ ਇਸ ਫ਼ੈਸਲੇ ਦਾ ਅਮਰੀਕਾ ਵਿਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ’ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਵੱਡੀ ਗਿਣਤੀ ਵਿਚ ਭਾਰਤੀ ਐਚ 1-ਬੀ ਵੀਜ਼ਾ ’ਤੇ ਅਮਰੀਕਾ ਵਿਚ ਨੌਕਰੀ ਕਰਦੇ ਹਨ।

ਵਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੇ ਫ਼ੈਸਲੇ ’ਤੇ ਪ੍ਰਤੀਕਿਰਿਆ ਦਿਤੀ ਹੈ। ਵਾਈਟ ਹਾਊਸ ਦੇ ਸਟਾਫ਼ ਸਕੱਤਰ ਵਿਲ ਸ਼ਾਰਫ਼ ਨੇ ਕਿਹਾ ਕਿ ਇਹ ਕਦਮ ਅਮਰੀਕੀ ਨੌਕਰੀਆਂ ਦੀ ਰੱਖਿਆ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਚ 1-ਬੀ ਵੀਜ਼ਾ ਦੁਨੀਆਂ ਦਾ ਸੱਭ ਤੋਂ ਵੱਧ ਦੁਰਵਰਤੋਂ ਕੀਤਾ ਜਾਣ ਵਾਲਾ ਵੀਜ਼ਾ ਹੈ। ਇਸ ਲਈ ਸਿਰਫ਼ ਉਹੀ ਲੋਕ ਅਮਰੀਕਾ ਆਉਣਗੇ, ਜੋ ਸਹੀ ਮਾਇਨੇ ਵਿਚ ਬਹੁਤ ਹੁਨਰਮੰਦ ਹਨ ਅਤੇ ਅਮਰੀਕੀ ਕਾਮਿਆਂ ਦੁਆਰਾ ਉਨ੍ਹਾਂ ਦੀ ਥਾਂ ਨਹੀਂ ਲਈ ਜਾ ਸਕਦੀ।

ਦੱਸ ਦਈਏ ਕਿ ਇਸ ਦਾ ਸਿੱਧਾ ਅਸਰ ਆਈ.ਟੀ. ਪ੍ਰਫੈਸ਼ਨਲ ਭਾਰਤੀਆਂ ’ਤੇ ਹੋਵੇਗਾ ਤੇ ਇਹ ਬਦਲਾਅ ਜਲਦ ਹੀ ਲਾਗੂ ਕੀਤੇ ਜਾਣਗੇ।

(For more news apart from US Will Charge Rs 88 lakh For H1-B Visa Latest News in Punjabi stay tuned to Rozana Spokesman.)