ਭਾਰਤੀ ਅਮਰੀਕੀ ਔਰਤ ਨੂੰ ਮਿਲਿਆ ਰਾਸ਼ਟਰਪਤੀ ਪੁਰਸਕਾਰ   

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਪਿਂਓ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ ਹਾਗਿੰਸਟਨ ਵਿਚ ਮਨੁੱਖੀ ਤਸਕਰੀ ਨਾਲ ਨਿਪਟਣ ਲਈ ਯੋਗਦਾਨ ਦੇਣ ਲਈ..........

Minal Patel Davis

ਹਾਗਿੰਸਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਪਿਂਓ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ ਹਾਗਿੰਸਟਨ ਵਿਚ ਮਨੁੱਖੀ ਤਸਕਰੀ ਨਾਲ ਨਿਪਟਣ ਲਈ ਯੋਗਦਾਨ ਦੇਣ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਗਿੰਸਟਨ ਦੇ ਮੇਅਰ ਸਿਲਵੈਸਟਰ ਟਰਨਰ ਦੀ ਮਨੁੱਖੀ ਤਸਕਰੀ 'ਤੇ ਵਿਸ਼ੇਸ਼ ਸਲਾਹਕਾਰ ਮੀਨਲ ਪਟੇਲ ਡੇਵਿਸ ਨੂੰ ਇਸ ਹਫ਼ਤੇ ਵਾਇਟ ਹਾਊਸ ਵਿਚ ਇਕ ਪ੍ਰੋਗਰਾਮ ਵਿਚ ਮਨੁੱਖੀ ਤਸਕਰੀ ਨਾਲ ਲੜਣ ਲਈ ਰਾਸ਼ਟਰਪਤੀ ਤਮਗ਼ਾ ਦਿਤਾ ਗਿਆ। ਇਸ ਪ੍ਰੋਗਰਾਮ ਵਿਚ ਰਾਸ਼ਟਰਪਤੀ ਡੋਨਾਲਡ ਟ੍ਰੰਪ ਵੀ ਹਾਜ਼ਰ ਸਨ।

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਦ ਡੇਵਿਸ ਨੇ ਕਿਹਾ, ਇਹ ਅਵਿਸ਼ਵਾਸ਼ ਯੋਗ ਹੈ। ਇਹ ਇਸ ਖੇਤਰ ਵਿਚ ਦੇਸ਼ ਦਾ ਸਰਵਉੱਚ ਸਨਮਾਨ ਹੈ। ਉਨ੍ਹਾਂ ਕਿਹਾ, ''ਮੇਰੇ ਮਾਤਾ-ਪਿਤਾ ਭਾਰਤ ਤੋਂ ਆਏ ਸੀ। ਮੈਂ ਅਮਰੀਕਾ ਵਿਚ ਜਨਮ ਲੈਣ ਵਾਲੀ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਸੀ ਅਤੇ ਤਾਂ ਕਈ ਸਾਲ ਪਹਿਲਾਂ ਮੇਅਰ ਦਫ਼ਤਰ ਵਿਚ ਹੁਣ ਵਾਇਟ ਹਾਊਸ ਤਕ ਆਉਣਾ ਸੁਪਨੇ ਵਰਗਾ ਹੈ। ਡੇਵਿਸ ਨੇ ਕਨੈਕਿਟਕਟ ਯੂਨੀਵਰਸਿਟੀ ਤੋਂ ਐਮਬੀਏ ਅਤੇ ਨਿਊਯਾਰਕ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੈ। (ਪੀ.ਟੀ.ਆਈ)