ਛੋਟੀ ਉਮਰ ਵਿਚ ਹੀ 44 ਬੱਚਿਆਂ ਨੂੰ ਜਨਮ ਦੇ ਚੁੱਕੀ ਹੈ ਇਹ ਮਹਿਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਟੇਂਜੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਡਾਕਟਰਾਂ ਨੇ ਉਸ ਦੇ ਬੱਚੇਦਾਨੀ ਨੂੰ ਅੰਦਰੋਂ ਕੱਟ ਦਿੱਤਾ ਹੈ। ਹੁਣ ਉਹ ਗਰਭਵਤੀ ਨਹੀਂ ਹੋਵੇਗੀ।

The world’s most fertile woman is in Uganda, and she has 44 children

ਯੁਗਾਂਡਾ- ਅਫਰੀਕਾ ਦੀ ‘ਮੋਸਟ ਫਰਟਾਈਲ ਵੂਮੈਨ’ ਵਜੋਂ ਜਾਣੀ ਜਾਂਦੀ ਇਹ ਔਰਤ ਹੁਣ ਹੋਰ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ। ਪੂਰਬੀ ਅਫਰੀਕਾ ਦੇ ਦੇਸ਼ ਯੁਗਾਂਡਾ ਦੀ ਮਰੀਅਮ ਨਾਬਟੇਂਜੀ ਇਸ ਸਮੇਂ 39 ਸਾਲਾਂ ਦੀ ਹੈ ਤੇ ਹੁਣ ਤੱਕ ਉਸਨੇ 44 ਬੱਚਿਆਂ ਨੂੰ ਜਨਮ ਦੇ ਦਿੱਤਾ ਹੈ। ਹੁਣ ਮਰੀਅਮ ਨਾਬਟੇਂਜੀ ਹੋਰ ਬੱਚਿਆਂ ਨੂੰ ਜਨਮ ਨਹੀਂ ਦੇ ਸਕੇਗੀ।

ਬਟੇਂਜੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਡਾਕਟਰਾਂ ਨੇ ਉਸ ਦੇ ਬੱਚੇਦਾਨੀ ਨੂੰ ਅੰਦਰੋਂ ਕੱਟ ਦਿੱਤਾ ਹੈ। ਹੁਣ ਉਹ ਗਰਭਵਤੀ ਨਹੀਂ ਹੋਵੇਗੀ। ਮਰੀਅਮ ਦਾ ਵਿਆਹ 12 ਸਾਲ ਦੀ ਉਮਰ ਵਿਚ ਹੋਇਆ ਸੀ ਵਿਆਹ ਦੇ 1 ਸਾਲ ਬਾਅਦ ਉਨ੍ਹਾਂ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਫਿਰ ਉਨ੍ਹਾਂ ਨੇ ਪੰਜ ਜੁੜਵਾਂ ਬੱਚਿਆਂ, ਚਾਰ ਤੋਂ ਤਿੰਨ ਬੱਚਿਆਂ ਅਤੇ ਪੰਜ ਤੋਂ ਚਾਰ ਬੱਚਿਆਂ ਨੂੰ ਜਨਮ ਦਿੱਤਾ। ਇਹ ਸਭ ਉਹਨਾਂ ਦੀ ਅੰਡਾਦਾਨੀ ਦੇ ਆਕਾਰ ਕਾਰਨ ਹੋਇਆ। ਮਰੀਅਮ ਨੂੰ ਤਿੰਨ ਸਾਲ ਪਹਿਲਾਂ ਉਸਦਾ ਪਤੀ ਛੱਡ ਗਿਆ ਸੀ। ਇਸ ਤੋਂ ਉਸ ਨੇ ਆਪਣੇ 38 ਬੱਚਿਆਂ ਨਾਲ ਗਰੀਬੀ ਹੀ ਦੇਖੀ ਹੈ।

ਛੇ ਬੱਚਿਆਂ ਦੀ ਜਣੇਪੇ ਦੌਰਾਨ ਹੀ ਮੌਤ ਹੋ ਚੁੱਕੀ ਸੀ। ਮਰੀਅਮ ਆਪਣੇ ਪਤੀ ਦੇ ਚਲੇ ਜਾਣ ਤੋਂ ਬਾਅਦ ਆਪਣੇ 38 ਬੱਚਿਆਂ ਨੂੰ ਆਪ ਹੀ ਪਾਲ ਰਹੀ ਹੈ। ਉਹ ਰਾਜਧਾਨੀ ਕੰਪਾਲਾ ਤੋਂ 31 ਮੀਲ ਦੀ ਦੂਰੀ 'ਤੇ ਕੌਫੀ ਦੇ ਖੇਤਾਂ ਨਾਲ ਘਿਰੇ ਇਕ ਪਿੰਡ 'ਚ ਇਕ ਬਹੁਤ ਹੀ ਤੰਗ ਅਤੇ ਟੀਨਾਂ ਵਾਲੇ ਘਰ 'ਚ ਰਹਿੰਦੀ ਹੈ। ਉਹ ਛੋਟੇ-ਛੋਟੇ ਕੰਮ ਕਰਕੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ ।

ਅੰਡਾਦਾਨੀ ਵੱਡੀ ਹੋਣ ਕਾਰਨ ਡਾਕਟਰਾਂ ਨੇ ਮਰੀਅਮ ਨੂੰ ਸਲਾਹ ਦਿੱਤੀ ਕਿ ਉਹ ਗਰਭ ਨਿਰੋਧਕ ਗੋਲੀਆਂ ਨਾ ਲੈਣ ਕਿਉਂਕਿ ਇਹ ਦਵਾਈਆਂ ਉਨ੍ਹਾਂ ਦੀ ਸਿਹਤ ਲਈ ਘਾਤਕ ਸਾਬਤ ਹੋ ਸਕਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਮਰੀਅਮ ਦੀ ਜ਼ਿਆਦਾ ਜਣੇਪੇ ਸ਼ਕਤੀ ਦੇ ਪਿੱਛੇ ਜੈਨੇਟਿਕ ਕਾਰਨ ਹੋ ਸਕਦੇ ਹਨ।