ਸਾਈਬਰ ਅਪਰਾਧੀਆਂ ਦੇ ਅੜਿੱਕੇ ਆਈ ਬੀਮਾ ਕੰਪਨੀ, ਚੋਰੀ ਕੀਤੇ ਅੰਕੜੇ ਵਾਪਸ ਕਰਨ ਲਈ ਮੰਗੀ ਫ਼ਿਰੌਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਧਿਕਾਰੀਆਂ ਨੇ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਇਸ ਇਸ ਕਿਸਮ ਦਾ ਦੂਜਾ ਵੱਡਾ ਮਾਮਲਾ ਹੈ।

Major data breach at Australia's top health insurer Medibank

 

ਕੈਨਬਰਾ - ਆਸਟ੍ਰੇਲੀਆ ਵਿੱਚ ਇੱਕ ਸਾਈਬਰ ਅਪਰਾਧੀ ਨੇ ਇੱਕ ਸਿਹਤ ਬੀਮਾ ਕੰਪਨੀ ਦਾ ਡੇਟਾ ਆਪਣੇ ਕਾਬੂ 'ਚ ਲੈ ਲਿਆ ਅਤੇ ਬਦਲੇ ਵਿੱਚ ਫ਼ਿਰੌਤੀ ਦੀ ਮੰਗ ਕੀਤੀ ਹੈ। ਇਸ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਇਸ ਇਸ ਕਿਸਮ ਦਾ ਦੂਜਾ ਵੱਡਾ ਮਾਮਲਾ ਹੈ।

ਬੁੱਧਵਾਰ 19 ਅਕਤੂਬਰ ਦੇ ਦਿਨ ਆਸਟ੍ਰੇਲੀਆਈ ਸਟਾਕ ਮਾਰਕੀਟ 'ਤੇ ਮੈਡੀਬੈਂਕ ਦੇ ਸ਼ੇਅਰਾਂ ਦਾ ਵਪਾਰ ਰੋਕ ਦਿੱਤਾ ਗਿਆ ਸੀ। ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਇੱਕ 'ਅਪਰਾਧੀ' ਨੇ ਖਪਤਕਾਰਾਂ ਦੇ ਚੋਰੀ ਹੋਏ ਨਿੱਜੀ ਡੇਟਾ ਨੂੰ ਵਾਪਸ ਜਾਰੀ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ ਹੈ।

ਮੈਡੀਬੈਂਕ ਦੇ 37 ਲੱਖ ਗਾਹਕ ਹਨ। ਕੰਪਨੀ ਨੇ ਕਿਹਾ ਕਿ ਅਪਰਾਧੀ ਨੇ ਚੋਰੀ ਕੀਤੇ ਕਰੀਬ 200 ਗੀਗਾਬਾਈਟ ਡੇਟਾ ਵਿੱਚੋਂ ਨਮੂਨੇ ਵਜੋਂ 100 ਗਾਹਕਾਂ ਦੀ ਪਾਲਿਸੀ ਦੀ ਜਾਣਕਾਰੀ ਭੇਜੀ ਹੈ। ਬੀਮਾ ਕੰਪਨੀ ਦੇ ਡੇਟਾ ਵਿੱਚ ਗਾਹਕਾਂ ਦੇ ਨਾਂਅ, ਪਤੇ, ਜਨਮ ਮਿਤੀਆਂ, ਰਾਸ਼ਟਰੀ ਸਿਹਤ ਦੇਖਭਾਲ ਪਛਾਣ ਨੰਬਰ ਅਤੇ ਫ਼ੋਨ ਨੰਬਰ ਸ਼ਾਮਲ ਹਨ।

ਸਾਈਬਰ ਸੁਰੱਖਿਆ ਮੰਤਰੀ ਕਲੇਅਰ ਓ'ਨੀਲ ਨੇ ਕਿਹਾ ਕਿ ਸਭ ਤੋਂ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਡਾਕਟਰੀ ਜਾਂਚ ਅਤੇ ਇਲਾਜ ਪ੍ਰਕਿਰਿਆਵਾਂ ਦੀ ਜਾਣਕਾਰੀ ਵੀ ਚੋਰੀ ਹੋ ਗਈ ਹੈ। ਓ'ਨੀਲ ਨੇ ਕਿਹਾ ਕਿ ਆਸਟ੍ਰੇਲੀਅਨ ਨਾਗਰਿਕਾਂ ਦੀ ਨਿੱਜੀ ਸਿਹਤ ਜਾਣਕਾਰੀ ਜਨਤਕ ਹੋਣ ਦਾ ਖ਼ਤਰਾ ਹੈ।