ਸਿੱਖ ਫ਼ੌਜੀਆਂ ਦੀਆਂ ਫ਼ੋਟੋਆਂ ਸੰਭਾਲਣ ਵਾਲੇ ਇਟਾਲੀਅਨ ਦੀ ਪਤਨੀ ਮਰੀਆ ਦਾ ਵਰਲਡ ਸਿੱਖ ਸ਼ਹੀਦ ਕਮੇਟੀ ਨੇ ਸੋਨ ਤਮਗ਼ੇ ਨਾਲ ਕੀਤਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੋਸੀ ਦੇ ਪਿਤਾ ਨੇ ਦੂਜੀ ਸੰਸਾਰ ਜੰਗ ਵਿਚ ਸਿੱਖ ਰੈਜਮੈਂਟ ਨਾਲ ਰਲ ਕੇ ਜਰਮਨ ਵਿਰੁਧ ਜੰਗ ਲੜੀ ਸੀ

File Photo

ਮਿਲਾਨ (ਦਲਜੀਤ ਮੱਕੜ): ਬੀਤੇ ਦਿਨੀਂ ਇਟਲੀ ਦੇ ਜ਼ਿਲ੍ਹਾ ਰਿਜੋਮਿਲਿਆ ਦੇ ਸ਼ਹਿਰ ਨੋਵੋਲਾਰਾ ਵਿਖੇ  ਗੁਰਦੁਆਰਾ ਸਿੰਘ ਸਭਾ ਵਿਖੇ ਸਿੱਖ ਫ਼ੌਜੀਆਂ ਦੀਆਂ ਫ਼ੋਟੋਆਂ ਸਾਂਭ ਕੇ ਰੱਖਣ ਵਾਲੇ ਇਟਾਲੀਅਨ ਰੋਮਾਨੋ ਰੋਸੀ ਦੀ ਪਤਨੀ ਦਾ ਸਨਮਾਨ ਅੰਨਾ ਮਰੀਆ ਦਾ ਵਰਲਡ ਸਿੱਖ ਸ਼ਹੀਦ ਮਿਲਟਰੀ ਕਮੇਟੀ (ਰਜਿ) ਵਲੋਂ ਸੋਨ ਤਮਗ਼ੇ ਨਾਲ ਸਨਮਾਨ ਕੀਤਾ ਗਿਆ। 

ਰੋਮਾਨੋ ਰੋਸੀ ਜੋ ਕਿ ਅਪ੍ਰੈਲ ਵਿਚ ਕੈਂਸਰ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ, ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਇਟਾਲੀਅਨ ਲੋਕਾਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ। ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ) ਦੇ ਮੈਂਬਰਾਂ ਨੇ ਦਸਿਆ ਕਿ ਰੋਮਾਨੋ ਰੋਸੀ ਇਕ ਉਹ ਵਿਅਕਤੀ ਸਨ ਜਿਨ੍ਹਾਂ ਦਾ ਸਿੱਖ ਕੌਮ ਨਾਲ 1939 ਤੋਂ ਨਾਤਾ ਜੁੜਿਆ ਸੀ।

ਰੋਸੀ ਦੇ ਪਿਤਾ ਨੇ ਦੂਜੀ ਸੰਸਾਰ ਜੰਗ ਵਿਚ ਸਿੱਖ ਰੈਜਮੈਂਟ ਨਾਲ ਰਲ ਕੇ ਜਰਮਨ ਵਿਰੁਧ ਜੰਗ ਲੜੀ ਸੀ। ਉਨ੍ਹਾਂ ਤੋਂ ਬਾਅਦ ਰੋਮਾਨੋ ਰੋਸੀ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ) ਇਟਲੀ ਨਾਲ 2007 ਵਿਚ ਮਿਲ ਕੇ ਕੰਮ ਕਰਨ ਲੱਗੇ। ਰੋਮਾਨੋ ਰੋਸੀ ਜੋ ਕਿ ਹਿਸਟੋਰੀਅਨ ਵੀ ਸੀ, ਉਨ੍ਹਾਂ ਨੇ ਸਿੱਖ ਫ਼ੌਜੀਆਂ ਦੀਆਂ ਫ਼ੋਟੋਆਂ ਜੋ ਕਿ ਉਨ੍ਹਾਂ ਨੇ ਸਾਂਭ ਕੇ ਰੱਖੀਆਂ ਸਨ, ਉਹ ਸਾਨੂੰ ਦਿਤੀਆਂ, ਜੋ ਕਿ ਅੱਜ ਪੂਰੇ ਸੰਸਾਰ ਭਰ ਵਿਚ ਦੇਖਦੇ ਹੋ। 

ਵਰਲਡ ਸਿੱਖ ਸ਼ਹੀਦ ਕਮੇਟੀ (ਰਜਿ.) ਇਟਲੀ ਨੇ ਰੋਮਾਨੋ ਰੋਸੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਅੰਨਾ ਮਰੀਆ ਨੂੰ ਸੋਨ ਤਮਗ਼ੇ ਨਾਲ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਸੀ ਜਿਨ੍ਹਾਂ ਦਾ ਬੀਤੇ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਪਿ੍ਰਥੀਪਾਲ ਸਿੰਘ,  ਸੇਵਾ ਸਿੰਘ ਫ਼ੌਜੀ,  ਸਤਨਾਮ ਸਿੰਘ,  ਭੂੁਪਿੰਦਰ ਸਿੰਘ ਕੰਗ ਪ੍ਰਧਾਨ ਪਾਰਮਾ ਗੁਰਦੁਆਰਾ ਸਾਹਿਬ ਆਦਿ ਹਾਜ਼ਰ ਸਨ।