ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਲਈ ਈਰਾਨ ਜਾਣਗੇ ਜੇਰੇਮੀ ਹੰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਪ੍ਰਮਾਣੂ ਇਕਰਾਰ ਅਤੇ ਈਰਾਨੀ ਜੇਲ੍ਹਾਂ ਵਿਚ ਬੰਦ ਬ੍ਰਿਟਿਸ਼ ਨਾਗਰਿਕਾਂ ਨੂੰ ਰਿਹਾ ਕਰਨ ਲਈ ਗੱਲਬਾਤ ਖ਼ਾਤਰ.........

Jeremy Hunt

ਲੰਡਨ  : ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਪ੍ਰਮਾਣੂ ਇਕਰਾਰ ਅਤੇ ਈਰਾਨੀ ਜੇਲ੍ਹਾਂ ਵਿਚ ਬੰਦ ਬ੍ਰਿਟਿਸ਼ ਨਾਗਰਿਕਾਂ ਨੂੰ ਰਿਹਾ ਕਰਨ ਲਈ ਗੱਲਬਾਤ ਖ਼ਾਤਰ ਪਹਿਲੀ ਵਾਰ ਈਰਾਨ ਦਾ ਦੌਰਾ ਕਰਨਗੇ। ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨੀ ਸੰਸਥਾ ਦੀ ਪਿਛਲੇ ਹਫ਼ਤੇ ਦੀ ਰੀਪੋਰਟ ਮੁਤਾਬਕ ਈਰਾਨ ਵਿਸ਼ਵੀ ਸ਼ਕਤੀਆਂ ਨਾਲ ਅਪਣੇ ਪ੍ਰਮਾਣੂ ਇਕਰਾਰ ਦੀਆਂ ਸ਼ਰਤਾਂ ਦਾ ਪਾਲਨ ਕਰ ਰਿਹਾ ਹੈ। ਇਹ ਰੀਪਰੋਟ ਈਰਾਨ 'ਤੇ ਅਮਰੀਕਾ ਦੇ ਨਵੇਂ ਸਿਰੇ ਤੋਂ ਪਾਬੰਦੀ ਲਗਾਉਣ ਦੇ ਕੁਝ ਦਿਨ ਬਾਦ ਆਈ ਹੈ। 

ਹੰਟ ਨੇ ਲੰਡਨ ਵਿਚ ਇਕ ਬਿਆਨ ਵਿਚ ਕਿਹਾ, ਪ੍ਰਮਾਣੂ ਹਥਿਆਰ ਵਾਲੇ ਈਰਾਨ ਤੋਂ ਖ਼ਤਰੇ ਨੂੰ ਖ਼ਤਮ ਕਰ ਪੱਛਮੀ ਏਸ਼ੀਆ ਵਿਚ ਸਥਿਰਤਾ ਲਿਆਉਣ ਲਈ ਤਹਿਰਾਨ ਨਾਲ ਐਟਮੀ ਇਕਰਾਰ ਮਹੱਤਵਪੂਰਣ ਹੈ। ਹੰਟ ਪ੍ਰਮਾਣੂ ਪ੍ਰੋਗਰਾਮ ਸੰਬਧਿਤ ਪਾਬੰਦੀਆਂ ਤੋਂ ਰਾਹਤ ਕਾਇਮ ਰੱਖਦ ਲਈ ਯੂਰਪੀ ਕੋਸ਼ਿਸ਼ਾਂ 'ਤੇ ਗੱਲਬਾਤ ਲਈ ਈਰਾਨੀ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਾਰਿਫ਼ ਨੂੰ ਮਿਲਣਗੇ।
                    (ਪੀ.ਟੀ.ਆਈ)