ਟਰੰਪ 'ਮੇਲਾਨੋਮਾ' ਹੈ : ਜਿਮ ਕੈਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਲੀਵੁੱਡ ਅਭਿਨੇਤਾ ਜਿਮ ਕੈਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਮੇਲਾਨੋਮਾ' ਦੱਸਿਆ ਹੈ........

Trump Is 'Melanoma': Jim Carrey

ਲਾਸ ਏਂਜਲਸ  : ਹਾਲੀਵੁੱਡ ਅਭਿਨੇਤਾ ਜਿਮ ਕੈਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਮੇਲਾਨੋਮਾ' ਦੱਸਿਆ ਹੈ। 'ਮੇਲਾਨੋਮਾ' ਚਮੜੀ ਦੇ ਕੈਂਸਰ ਦਾ ਇਕ ਤਰ੍ਹਾਂ ਦਾ ਰੋਗ ਹੈ। ਹਾਲੀਵੁੱਡ ਪੱਤਰਕਾਰ ਦੀ ਖਬਰ ਮੁਤਾਬਕ ਅਭਿਨੇਤਾ ਨੇ ਟਰੰਪ ਸੈਨੇਟ ਵਿਚ ਬਹੁਮਤ ਨੇਤਾ ਮਿਚ ਮੈਕਕੋਨੇਲ ਅਤੇ ਹੋਰ ਰੀਪਬਲੀਕਨ ਨੇਤਾਵਾਂ 'ਤੇ ਵਲਚਰ ਉਤਸਵ ਵਿਚ ਇਕ ਪੈਨਲ ਚਰਚਾ ਦੌਰਾਨ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹੇ ਲੋਕ ਨਹੀਂ ਹਨ, ਜਿਨ੍ਹਾਂ ਨਾਲ ਗੱਲ ਕੀਤੀ ਜਾ ਸਕੇ। ਤੁਸੀਂ ਇਕ ਅਪਰਾਧੀ ਦੇ ਨਾਲ ਦੋ ਪਾਰਟੀਆਂ ਨਹੀਂ ਹੋ ਸਕਦੇ।

ਜਬਰ ਜਨਾਹ ਦੇ ਦੋਸ਼ੀ ਨਾਲ ਗੱਲ ਕਰਨ ਦੀ ਨਹੀਂ, ਸਗੋਂ ਉਸ ਨੂੰ ਕੱਢਣ ਦੀ ਲੋੜ ਹੈ। ਇਹ ਲੋਕ ਸਾਡੇ ਸਿਸਟਮ ਦਾ ਬਲਾਤਕਾਰ ਕਰ ਰਹੇ ਹਨ। ਇਹ ਇਸ ਨੂੰ ਸਾਡੇ ਸਾਹਮਣੇ ਬਰਬਾਦ ਕਰ ਰਹੇ ਹਨ। ਮੈਕਕੋਨੇਲ ਨੇ ਕਿਹਾ ਕਿ ਇਨ੍ਹਾਂ ਰੀਪਬਲੀਕਨ ਨੇਤਾਵਾਂ ਨੂੰ ਪ੍ਰਸ਼ਾਸਨ ਤੋਂ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਲਈ ਠੀਕ ਨਹੀਂ ਹੈ। ਟਰੰਪ ਮੇਲਾਨੋਮਾ ਹੈ ਅਤੇ ਸਾਰਾ ਸੈਂਡਰਸ ਸਣੇ ਉਨ੍ਹਾਂ ਨਾਲ ਜੁੜੇ ਸਾਰੇ ਲੋਕ ਇਸ ਨੂੰ ਲੁਕਾ ਰਹੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਦੇਸ਼ ਵਿਚ ਡੂੰਘੀ ਸਮੱਸਿਆ ਹੈ ਅਤੇ ਉਹ ਸਮੱਸਿਆ ਲਾਲਚ ਹੈ।