ਅਮਰੀਕਾ ਦੀ ਸਬਜ਼ੀ ਮੰਡੀ 'ਚ ਇਸ ਤਰ੍ਹਾਂ ਵਿਕ ਰਹੀਆਂ ਪਾਥੀਆਂ, ਜਨਤਾ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੇਸੀ ਲੋਕ ਦੁਨੀਆ ਦੇ ਹਰ ਕੋਨੇ 'ਚ ਬੈਠੇ ਹਨ। ਅਮਰੀਕਾ ਤੋਂ ਖ਼ਬਰ ਹੈ ਕਿ ਨਿਊ ਜਰਸੀ ਦੇ ਇੱਕ ਸਟੋਰ ਵਿੱਚ ਗਾਂ ਦੇ ਗੋਬਰ ਦੀਆਂ ਪਾਥੀਆਂ ਮਿਲ ਰਹੀਆਂ ਹਨ।

cow dunk cake sold

ਅਮਰੀਕਾ : ਦੇਸੀ ਲੋਕ ਦੁਨੀਆ ਦੇ ਹਰ ਕੋਨੇ 'ਚ ਬੈਠੇ ਹਨ। ਅਮਰੀਕਾ ਤੋਂ ਖ਼ਬਰ ਹੈ ਕਿ  ਨਿਊ ਜਰਸੀ ਦੇ ਇੱਕ ਸਟੋਰ ਵਿੱਚ ਗਾਂ  ਦੇ ਗੋਬਰ ਦੀਆਂ ਪਾਥੀਆਂ ਮਿਲ ਰਹੀਆਂ ਹਨ। ਉਹ ਵੀ ਸਟੋਰ ਯਾਨੀ ਦੁਕਾਨ ਵਿੱਚ, ਗਰੋਸਰੀ ਦੁਕਾਨ ਵਿੱਚ। ਉਹੀ ਪਾਥੀਆਂ ਜੋ ਪਿੰਡ 'ਚ ਸਾਡੇ ਘਰਾਂ ਦੀਆਂ ਛੱਤਾਂ 'ਤੇ ਪਈਆਂ ਰਹਿੰਦੀਆਂ ਹਨ। ਕੋਈ ਚੁੱਕਦਾ ਵੀ ਨਹੀਂ। ਅਮਰੀਕਾ ਵਿੱਚ  ਇਸਨੂੰ ਪੈਕ ਕਰਕੇ ਵੇਚਿਆ ਜਾ ਰਿਹਾ ਹੈ। ਉਹ ਵੀ 2.99 ਡਾਲਰ 'ਚ ਯਾਨੀ 215 ਰੁਪਏ ਵਿੱਚ। 

ਟਵਿਟਰ ਦੇ ਜਰੀਏ ਮਾਮਲਾ ਆਇਆ ਸਾਹਮਣੇ 

@ samar11 ਨਾਮ ਦੇ ਇੱਕ ਟਵਿਟਰ ਯੂਜ਼ਰ ਨੇ ਇਹ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਉਨ੍ਹਾਂ ਦੇ ਭਰਾ ਐਡੀਸਨ  ਦੇ ਇੱਕ ਗਰੋਸਰੀ ਸਟੋਰ ਤੋਂ ਭੇਜੀ ਹੈ। ਉਹ ਲਿਖਦੇ ਹਨ, 'ਮੇਰਾ ਸਵਾਲ ਇਹ ਹੈ ਕੀ ਇਹ ਦੇਸੀ ਗਾਂ ਦਾ ਹੈ ਜਾਂ ਫਿਰ ਯੈਂਕੀ ਗਾਂ ਦਾ ? ’

 ਇੰਡੀਆ ਦਾ ਹੈ

ਇਸ ਪੈਕੇਟ  ਦੇ ਉੱਤੇ ਲਿਖਿਆ ਹੈ ਸਬਜ਼ੀ - ਮੰਡੀ। ਹੇਠਾਂ ਲਿਖਿਆ ਹੈ ਪ੍ਰੋਡਕਟ ਆਫ ਇੰਡੀਆ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਸਬਜ਼ੀ - ਮੰਡੀ ਇੱਕ ਸੁਪਰਮਾਰਕਿਟ ਦਾ ਨਾਮ ਹੈ। 

ਕ੍ਰਿਏਟਿਵ ਬੰਦਾ ਤਾਂ ਇਹ ਹੈ

ਅਰੇ ਇਸਨੂੰ ਕੌਣ ਖਾਵੇਗਾ ਭਾਈ