ਪਾਕਿ 'ਚ ਮਹਿੰਗਾਈ ਦੀ ਮਾਰ, ਲਾੜੀ ਨੇ ਗਹਿਣਿਆਂ ਦੀ ਥਾਂ ਪਹਿਨੇ ਟਮਾਟਰ
ਲਾੜੀ ਨੇ ਕਿਹਾ, “ਸੋਨੇ ਦੀਆਂ ਕੀਮਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਹਨ। ਟਮਾਟਰ ਵੀ ਬਹੁਤ ਮਹਿੰਗੇ ਹੋ ਰਹੇ ਹਨ। .....
ਇਸਲਾਮਾਬਾਦ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੀ ਰਹਿੰਦਾ ਹੈ ਤੇ ਹੁਣ ਪਾਕਿਸਤਾਨ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸੋਗੇ ਅਤੇ ਹੱਸਦੇ ਹੀ ਰਹਿ ਜਾਵੋਗੇ। ਲਾਹੌਰ, ਪਾਕਿਸਤਾਨ ਦੀ ਇਕ ਲਾੜੀ ਨੇ ਵਿਆਹ ਦੇ ਦਿਨ ਗਹਿਣਿਆਂ ਦੀ ਬਜਾਏ ਟਮਾਟਰ ਪਹਿਨੇ। ਉਸਨੇ ਟਮਾਟਰ ਤੋਂ ਗਲ ਦਾ ਹਾਰ, ਕੰਨ ਦੀਆਂ ਵਾਲੀਆਂ ਅਤੇ ਚੂੜੀਆਂ ਪਹਿਨੀਆਂ ਸਨ।
ਇਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਵਿਚ ਲਾੜੀ ਨੇ ਅਜੀਬੋ ਗਰੀਬ ਹੀ ਜਵਾਬ ਦਿੱਤਾ। ਲਾੜੀ ਨੇ ਕਿਹਾ, “ਸੋਨੇ ਦੀਆਂ ਕੀਮਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਹਨ। ਟਮਾਟਰ ਵੀ ਬਹੁਤ ਮਹਿੰਗੇ ਹੋ ਰਹੇ ਹਨ। ਇਸ ਲਈ ਮੈਂ ਆਪਣੇ ਵਿਆਹ ਵਿਚ ਸੋਨੇ ਦੀ ਬਜਾਏ ਟਮਾਟਰ ਪਹਿਨੇ ਹਨ। ਜਦੋਂ ਰਿਪੋਰਟਰ ਉਸ ਦੇ ਟਮਾਟਰ ਨੂੰ ਛੂੰਹਦਾ ਹੈ ਤਾਂ ਉਹ ਗੁੱਸੇ ਨਾਲ ਕਹਿੰਦੀ ਹੈ,“ ਮਾਰ ਦੇਵਾਂਗੀ ਜੇ ਹੱਥ ਲਗਾਇਆ ਤਾਂ। ਮੇਰੇ ਟਮਾਟਰ ਮੈਨੂੰ ਬਹੁਤ ਪਿਆਰੇ ਹਨ। ”ਲਾੜੀ ਨੇ ਦੱਸਿਆ ਕਿ ਦਾਜ ਵਿਚ ਉਸ ਦੇ ਮਾਪਿਆਂ ਨੇ ਮੁੰਡੇ ਨੂੰ ਟਮਾਟਰ ਦੀਆਂ ਤਿੰਨ ਪੇਟੀਆਂ ਦਿੱਤੀਆਂ।
ਦੱਸ ਦਈਏ ਕਿ ਪਾਕਿਸਤਾਨ ਵਿਚ ਟਮਾਟਰ ਦੀ ਕੀਮਤ ਅਸਮਾਨ ਨੂੰ ਹੱਥ ਲਗਾ ਰਹੀ ਹੈ। ਪਕਿਸਤਾਨ ਦੇ ਕਈ ਹਿੱਸਿਆ ਵਿਚ ਟਮਾਟਰ 300 ਰੁਪੇ ਕਿਲੋ ਵਿਕ ਰਹੇ ਹਨ। ਸਿਰਫ਼ 2 ਮਿੰਟਾਂ ਵਿਚ ਇਹ ਟਮਾਟਰ ਦੇ ਗਹਿਣਿਆਂ ਵਾਲੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਨਾਇਲਾ ਇਨਾਇਤ ਨੇ ਸ਼ੇਅਰ ਕੀਤਾ ਹੈ। ਉਸ ਨੇ ਨਾਲ ਲਿਖਿਆ ਕਿ ਜੇ ਤਸੀਂ ਆਪਣੀ ਲਾਈਫ਼ ਵਿਚ ਸਭ ਕੁੱਝ ਦੇਖ ਚੁੱਕੇ ਹੋ ਤਾਂ ਅੱਜ ਟਮਾਟਰ ਦੇ ਗਹਿਣੇ ਵੀ ਦੇਖ ਲਓ।