ਪਾਕਿਸਤਾਨ ਨੇ ਭਾਰਤ ਨਾਲ ਡਾਕ ਸੇਵਾਵਾਂ ਦੁਬਾਰਾ ਸ਼ੁਰੂ ਕੀਤੀਆਂ : ਪਾਕਿ ਮੀਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਤਿੰਨ ਮਹੀਨਿਆਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਭਾਰਤ ਨਾਲ ਡਾਕ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿਤੀਆਂ ਹਨ। ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਖ਼ਤਮ ਕਰਨ ...

postal services

ਇਸਲਾਮਾਬਾਦ  : ਪਾਕਿਸਤਾਨ ਨੇ ਤਿੰਨ ਮਹੀਨਿਆਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਭਾਰਤ ਨਾਲ ਡਾਕ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿਤੀਆਂ ਹਨ। ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਖ਼ਤਮ ਕਰਨ ਦੇ ਭਾਰਤ ਦੇ ਫ਼ੈਸਲੇ ਦੇ ਮੱਦੇਨਜ਼ਰ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਦਰਮਿਆਨ ਡਾਕ ਸੇਵਾ ਮੁਅੱਤਲ ਕਰ ਦਿਤੀ ਸੀ। ਇਹ ਜਾਣਕਾਰੀ ਪਾਕਿਸਤਾਨੀ ਮੀਡੀਆ ਨੇ ਮੰਗਲਵਾਰ ਨੂੰ ਦਿਤੀ।

ਪਾਕਿਸਤਾਨੀ ਮੀਡੀਆ ਦੇ ਅਨੁਸਾਰ ਭਾਰਤ ਨਾਲ ਡਾਕ ਮੇਲ ਸੇਵਾ ਬਹਾਲ ਹੋ ਗਈ ਹੈ ਪਰ ਪਾਰਸਲ ਸੇਵਾ ਮੁਅੱਤਲ ਰਹੇਗੀ। ਹਾਲਾਂਕਿ, ਭਾਰਤ ਨਾਲ ਸੀਮਤ ਡਾਕ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਹੈ। ਪਾਕਿਸਤਾਨ ਨੇ 27 ਅਗਸਤ ਤੋਂ ਭਾਰਤ ਤੋਂ ਕੋਈ ਡਾਕ ਸਵੀਕਾਰ ਨਹੀਂ ਕੀਤਾ ਸੀ। ਇਸ ਕਦਮ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਦੇ ਖ਼ਤਮ ਹੋਣ ਦੀ ਪ੍ਰਤੀਕਿਰਿਆ ਵਜੋਂ ਦੇਖਿਆ ਗਿਆ।

ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪਿਛਲੇ ਅਕਤੂਬਰ ਵਿਚ ਕਿਹਾ ਸੀ ਕਿ ਪਾਕਿਸਤਾਨ ਨੇ ਇਕਪਾਸੜ ਡਾਕ ਸੇਵਾ ਬੰਦ ਕਰ ਦਿਤੀ ਅਤੇ ਉਸਨੇ ਭਾਰਤ ਨੂੰ ਅਜਿਹਾ ਕੋਈ ਪਹਿਲਾਂ ਨੋਟਿਸ ਦਿਤੇ ਬਿਨਾਂ ਕੀਤਾ। ਪ੍ਰਸਾਦ ਨੇ ਕਿਹਾ ਸੀ, “ਪਾਕਿਸਤਾਨ ਦਾ ਫ਼ੈਸਲਾ ਵਿਸ਼ਵ ਪੋਸਟ ਯੂਨੀਅਨ ਦੇ ਨਿਯਮਾਂ ਦੇ ਬਿਲਕੁਲ ਵਿਰੁਧ ਹੈ। ਹਾਲਾਂਕਿ ਪਾਕਿਸਤਾਨ ਪਾਕਿਸਤਾਨ ਹੈ।''