ਟੈਕਸ ਬਚਾਉਣ ਦੇ ਮਾਮਲੇ 'ਚ ਟਰੰਪ ਖ਼ਿਲਾਫ਼ ਜਾਂਚ ਸ਼ੁਰੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਟੈਕਸ ਬਚਾਉਣ ਦੇ ਮਾਮਲੇ 'ਚ ਟਰੰਪ ਖ਼ਿਲਾਫ਼ ਜਾਂਚ ਸ਼ੁਰੂ

image

ਨਿਊਯਾਰਕ, 20 ਨਵੰਬਰ : ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਪਹਿਲੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਹੁਣ ਤੋਂ ਸ਼ੁਰੂ ਹੋ ਗਈਆਂ ਹਨ। ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਕੰਪਨੀ 'ਤੇ ਟੈਕਸ ਅਦਾਇਗੀ ਵਿਚ ਗੜਬੜੀ ਦੇ ਦੋਸ਼ ਵਿਚ ਦੋ ਸੰਮਨ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇਕ ਅਪਰਾਧਿਕ ਮਾਮਲੇ ਦੀ ਜਾਂਚ ਮੈਨਹਟਨ ਅਟਾਰਨੀ ਸਾਈਰਸ ਆਰ ਵਾਂਸ ਵੱਲੋਂ ਕੀਤੀ ਜਾ ਰਹੀ ਹੈ। ਦੂਜੇ ਸਿਵਲ ਮਾਮਲੇ ਵਿਚ ਨਿਊਯਾਰਕ ਦੇ ਅਟਾਰਨੀ ਜਨਰਲ ਲੇਟੀਟਿਆ ਜੇਮਜ਼ ਨੇ ਸੰਮਨ ਭੇਜਿਆ ਹੈ।

image


ਟਰੰਪ ਅਤੇ ਉਨ੍ਹਾਂ ਦੀ ਕੰਪਨੀ 'ਤੇ ਇਹ ਮਾਮਲੇ ਇਨਕਮ ਟੈਕਸ ਨਾਲ ਸਬੰਧਤ ਹਨ। ਮਾਮਲਿਆਂ ਦੀ ਜਾਂਚ ਲਈ ਪਿਛਲੇ 20 ਸਾਲਾਂ ਦੇ ਉਨ੍ਹਾਂ ਦੇ ਇਨਕਮ ਟੈਕਸ ਰਿਟਰਨ ਦੇ ਰੀਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 2010 ਤੋਂ 2018 ਵਿਚਕਾਰ ਅਪਣੀ ਟੈਕਸ ਤਹਿਤ ਦਿਤੀ ਜਾਣ ਵਾਲੀ ਆਮਦਨੀ ਨੂੰ ਘੱਟ ਕਰਨ ਲਈ 2.6 ਕਰੋੜ ਡਾਲਰ (ਕਰੀਬ 192 ਕਰੋੜ ਰੁਪਏ) ਸਲਾਹ ਫ਼ੀਸ ਦੇ ਰੁਪ ਵਿਚ ਦਿਖਾ ਦਿੱਤੇ ਹਨ। ਇਹ ਜਾਂਚ ਪਹਿਲੇ ਤੋਂ ਕੀਤੀ ਜਾ ਰਹੀ ਹੈ। ਸੰਮਨ ਭੇਜਣ ਦੀ ਪ੍ਰਕਿਰਿਆ ਪਿਛਲੇ ਹਫ਼ਤੇ ਹੀ ਕੀਤੀ ਗਈ ਹੈ। ਇਨ੍ਹਾਂ ਵਿਚੋਂ ਇਕ ਮਾਮਲਾ ਟੈਕਸ ਬਚਾਉਣ ਲਈ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੂੰ ਸੱਤ ਲੱਖ 47 ਹਜ਼ਾਰ ਡਾਲਰ (ਕਰੀਬ ਸਾਢੇ ਪੰਜ ਕਰੋੜ ਰੁਪਏ) ਸਲਾਹ ਫੀਸ ਦੇਣ ਦਾ ਹੈ। ਇਵਾਂਕਾ ਕੰਪਨੀ ਦੀ ਐਗਜ਼ੈਕਟਿਵ ਸੀ, ਉਸ ਦੇ ਬਾਅਦ ਵੀ ਉਸ ਨੂੰ ਇਹ ਸਲਾਹ ਫ਼ੀਸ ਦਿਤੀ ਗਈ।