ਟਰੰਪ ਨੇ ਪਹਿਲਾਂ ਦੇ ਮੁਕਾਬਲੇ ਅਮਰੀਕਾ ਨੂੰ ਹੋਰ ਵੱਧ ਵੰਡਿਆ : ਸਿੱਖ ਆਗੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਪਹਿਲਾਂ ਦੇ ਮੁਕਾਬਲੇ ਅਮਰੀਕਾ ਨੂੰ ਹੋਰ ਵੱਧ ਵੰਡਿਆ : ਸਿੱਖ ਆਗੂ

image

ਵਾਸ਼ਿੰਗਟਨ, 20 ਨਵੰਬਰ : ਇਕ ਪ੍ਰਮੁੱਖ ਭਾਰਤੀ ਅਮਰੀਕੀ ਸਿੱਖ ਆਗੂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੰਡ ਦਿਤਾ ਹੈ। ਉਹਨਾਂ ਦੇ ਕਾਰਜਕਾਲ ਵਿਚ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦੀ ਸਾਖ ਨੂੰ ਇੰਨਾ ਨੁਕਸਾਨ ਪਹੁੰਚਿਆ ਹੈ ਕਿ ਉਸ ਨੂੰ ਸੁਧਾਰਨ ਵਿਚ ਕਈ ਸਾਲ ਲੱਗ ਜਾਣਗੇ।


ਭਾਰਤੀ ਮੂਲ ਦੇ ਗੁਰਵਿੰਦਰ ਸ਼ਿੰਘ ਖਾਲਸਾ (46) ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਦੋਵੇਂ ਪਾਸੀਂ ਭਾਵੇਂ ਡੈਮੋਕ੍ਰੇਟ ਹੋਣ ਜਾਂ ਰੀਪਬਲਿਕਨ, ਲੋਕਤੰਤਰ 'ਤੇ ਕੰਮ ਜਾਰੀ ਹੈ। ਲੋਕ ਉਤਸ਼ਾਹਿਤ ਹਨ ਅਤੇ ਇਸ ਬਾਰੇ ਗੱਲ ਕਰਨਾ ਚਾਹੁੰਦੇ ਹਨ।

image


ਚੋਣਾਂ ਦੇ ਇਤਿਹਾਸਿਕ ਨਤੀਜੇ ਦਿਖਾਉਂਦੇ ਹਨ ਕਿ ਦੋਹੀਂ ਪਾਸੀ ਲੋਕ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।'' ਉਹਨਾਂ ਕਿਹਾ,''ਸਾਡੇ ਸਮਾਜ ਦਾ ਪਹਿਲਾਂ ਤੋਂ ਕਿਤੇ ਵੱਧ ਧਰੁਵੀਕਰਨ ਹੋਇਆ ਹੈ ਅਤੇ ਅਸੀਂ ਜ਼ਿਆਦਾ ਵੰਡੇ ਹੋਏ ਹਾਂ ਜਿੰਨਾ ਕਿ ਮੈਂ ਪਿਛਲੇ 25 ਸਾਲਾਂ ਵਿਚ ਬਤੌਰ ਅਮਰੀਕੀ ਦੇਖਿਆ ਹੈ। ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਕਿ ਉਹਨਾਂ ਦੀ ਨੁਮਾਇੰਦਗੀ ਕੌਣ ਕਰੇਗਾ, ਖ਼ਾਸ ਕਰ ਕੇ ਕੋਵਿਡ-19 ਗਲੋਬਲ ਮਹਾਮਾਰੀ ਦੇ ਸਮੇਂ।''


ਪੱਗ ਦੇ ਸਬੰਧ ਵਿਚ ਟਰਾਂਸਪੋਰਟ ਸੁਰੱਖਿਆ ਪ੍ਰਬੰਧਨ ਨੀਤੀ ਨੂੰ ਬਦਲਣ ਵਿਚ ਆਪਣੀਆਂ ਕੋਸ਼ਿਸ਼ਾਂ ਦੇ ਲਈ ਵੱਕਾਰੀ 'ਰੋਜਾ ਪਾਰਕਸ ਟ੍ਰੇਲਬਲੇਜ਼ਰ' ਨਾਲ ਸਨਮਾਨਤ ਖਾਲਸਾ ਨੇ ਰੀਪਬਲਿਕਨ ਪਾਰਟੀ ਦਾ ਮੈਂਬਰ ਹੋਣ ਦੇ ਬਾਵਜੂਦ 2016 ਜਾਂ ਇਸ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੂੰ ਵੋਟ ਨਹੀਂ ਦਿਤਾ ਸੀ। ਉਹਨਾਂ ਕਿਹਾ, ''ਮੈਨੂੰ ਨਹੀਂ ਲਗਦਾ ਕਿ ਉਹ ਨੈਤਿਕ ਰੂਪ ਨਾਲ ਰਾਸਟਰਪਤੀ ਬਣਨ ਦੇ ਯੋਗ ਹਨ।''  
(ਪੀਟੀਆਈ)