Emergency in Ecuador : ਇਕਵਾਡੋਰ 'ਚ ਅੱਗ ਤੇ ਸੋਕੇ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Emergency in Ecuador : ਊਰਜਾ ਮੰਤਰੀ ਇਨੇਸ ਮੰਜ਼ਾਨੋ ਨੇ ਕਿਹਾ ਕਿ ਅੱਗ ਲੱਗਣ ਨਾਲ ਦੱਖਣੀ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋਏ

file photo

Emergency in Ecuador : ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਨੇ ਜੰਗਲਾਂ ਦੀ ਅੱਗ, ਪਾਣੀ ਦੀ ਕਮੀ ਅਤੇ ਸੋਕੇ ਦਾ ਮੁਕਾਬਲਾ ਕਰਨ ਲਈ 60 ਦਿਨਾਂ ਦੀ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਊਰਜਾ ਮੰਤਰੀ ਇਨੇਸ ਮੰਜ਼ਾਨੋ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਜ਼ਾਨੋ ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ 17 ਸਰਗਰਮ ਅੱਗ ਲੱਗਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਅਜ਼ੂਏ ਅਤੇ ਲੋਜਾ ਦੇ ਦੱਖਣੀ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਰਾਸ਼ਟਰੀ ਜੋਖਮ ਪ੍ਰਬੰਧਨ ਸਕੱਤਰੇਤ ਦੋਵਾਂ ਸੂਬਿਆਂ 'ਚ ਅੱਗ ਬੁਝਾਉਣ ਵਾਲਿਆਂ ਦੇ ਕੰਮ 'ਚ ਮਦਦ ਲਈ ਸੋਮਿਆਂ ਦੇ ਤਾਲਮੇਲ ਦੀ ਅਗਵਾਈ ਕਰ ਰਿਹਾ ਹੈ।

(For more news apart from national emergency was declared due to fire and drought in Ecuador News in Punjabi, stay tuned to Rozana Spokesman)