ਬਿਕਰਮ ਸਿੰਘ ਚੱਕ ਕੈਨੇਡਾ ਦੀ ਉਨਟਾਰੀਉ ਸਰਕਾਰ ’ਚ ਸਲਾਹਕਾਰ ਨਿਯੁਕਤ
ਪੰਜਾਬ ਦਾ ਗੜ੍ਹ ਕਹੇ ਜਾਣ ਵਾਲੇ ਬਰੈਂਪਟਨ ਤੋਂ ਦਿੱਤਾ ਗਿਆ ਨਿਯੁਕਤੀ ਪੱਤਰ
Bikram Singh Chak appointed as a consultant in the Government of Ontario, Canada
ਮੁਕੇਰੀਆਂ: ਕੈਨੇਡਾ ਦੀ ਉਨਟਾਰੀਉ ਸਰਕਾਰ ਵਿਚ ਡਿਪਟੀ ਟਰਾਂਸਪੋਰਟ ਮੰਤਰੀ ਐਮ.ਪੀ.ਪੀ. ਹਰਦੀਪ ਗਰੇਵਾਲ ਦੀ ਤਰਫ਼ੋਂ ਬਿਕਰਮ ਸਿੰਘ ਚੱਕ ਨੂੰ ਸਰਕਾਰ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਪੰਜਾਬ ਦਾ ਗੜ੍ਹ ਕਹੇ ਜਾਣ ਵਾਲੇ ਬਰੈਂਪਟਨ ਤੋਂ ਸਲਾਹਕਾਰ ਦਾ ਨਿਯੁਕਤੀ ਪੱਤਰ ਦਿਤਾ ਗਿਆ।
ਇਸ ਮੌਕੇ ਬਿਕਰਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਸਮੇਂ ਬਿਕਰਮ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਵੱਖ ਵੱਖ ਸਕੂਲਾਂ ਕਾਲਜਾਂ ਵਿਚ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣਗੇ। ਚੱਕ ਨੇ ਕਿਹਾ ਕਿ ਮਾਪੇ ਦਿਨ ਵਿਚ ਇਕ ਵਾਰ ਵਿਦੇਸ਼ ਗਏ ਬੱਚਿਆਂ ਨਾਲ ਜ਼ਰੂਰ ਗੱਲ ਕਰਨ।