ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਦੇਸ਼ਾਂ ’ਚੋਂ ਇੱਕ ਪਾਕਿਸਤਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਇਕ ਤੋਂ ਬਾਅਦ ਇਕ ਸਰਕਾਰਾਂ ਨੇ ਮੀਡੀਆ ਨੂੰ ਪਿੰਜਰੇ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ

Pakistan is one of the most dangerous countries for journalists

 

ਨਵੀਂ ਦਿੱਲੀ: ਮੀਡੀਆ ਲੋਕਤੰਤਰ ਦੇ ਤਿੰਨ ਥੰਮ੍ਹਾਂ ਵਿਚਕਾਰ ਪੁਲ ਦਾ ਕੰਮ ਕਰਦਾ ਹੈ ਅਤੇ ਇਸ ਦੀ ਭੂਮਿਕਾ ਰਾਸ਼ਟਰ ਦੇ ਨਿਰਮਾਣ ’ਚ ਹੈ ਪਰ ਪਾਕਿਸਤਾਨ ਵਿਚ ਅਜਿਹਾ ਨਹੀਂ ਮੰਨਿਆਂ ਜਾਂਦਾ। ਪਾਕਿਸਤਾਨ ਹਮੇਸ਼ਾ ਸਿਆਸੀ ਤੇ ਫੌਜੀ ਟੀਚਿਆਂ ਲਈ ਮੀਡੀਆ ਨੂੰ ਪ੍ਰਚਾਰ ਸਾਧਨ ਵਜੋਂ ਵਰਤਦਾ ਰਿਹਾ ਹੈ। ਪੱਤਰਕਾਰਾਂ ਦੀ ਹੱਤਿਆ ਉੱਥੇ ਆਮ ਗੱਲ ਹੈ ਅਤੇ ਹੱਤਿਆਰੇ ਖੁਲ੍ਹੇਆਮ ਘੁੰਮ ਰਹੇ ਹਨ। ਜਿਸ ਕਾਰਨ ਪਾਕਿਸਤਾਨ ਨੂੰ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਦੇਸ਼ਾ ’ਚੋਂ ਇੱਕ ਮੰਨਿਆ ਜਾਂਦਾ ਹੈ। 

ਪਾਕਿਸਤਾਨ ਵਿਚ ਇਕ ਤੋਂ ਬਾਅਦ ਇਕ ਸਰਕਾਰਾਂ ਨੇ ਮੀਡੀਆ ਨੂੰ ਪਿੰਜਰੇ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਜਨਰਲ ਅਯੂਬ ਖਾਨ ਦੇ ਰਾਜ ਕਾਲ ਦੌਰਾਨ ਸ਼ੁਰੂ ਹੋਇਆ ਜਦੋਂ ਉਨ੍ਹਾਂ ਮੀਡੀਆ ਨੂੰ ਕੰਟਰੋਲ ਅਤੇ ਕੈਦ ਕਰਨ ਲਈ 1962 ’ਚ ਪ੍ਰੈੱਸ ਤੇ ਪ੍ਰਕਾਸ਼ਨ ਆਰਡੀਨੈਂਸ  ਜਾਰੀ ਕੀਤਾ ਅਤੇ ਜਨਰਲ ਜਿਆ-ਉਲ-ਹਕ ਨੇ 1980 ਵਿਚ ਸੋਧਿਆ ਹੋਇਆ ਪ੍ਰੈਸ ਤੇ ਪ੍ਰਕਾਸ਼ਨ ਆਰਡੀਨੈਂਸ ਲਾਗੂ ਕੀਤਾ। ਮੀਡੀਆ ਤੇ ਪਰੱਤਕਾਰਾਂ ਨਾਲ ਬਦਸਲੂਕੀ ਹੋਈ ਉਨ੍ਹਾਂ ਨੂੰ ਤਸੀਹੇ ਸਹਿਣੇ ਪਏ ਅਤੇ ਜੇਲ੍ਹ ਤੱਕ ਹੋਈ।