Zakir Hussain: ਜ਼ਾਕਿਰ ਹੁਸੈਨ ਨੂੰ ਸੈਨ ਫਰਾਂਸਿਸਕੋ ਵਿਚ ਕੀਤਾ ਸੁਪੁਰ-ਦੇ-ਖ਼ਾਕ
Zakir Hussain: ਫੇਫੜਿਆਂ ਦੀ ਬਿਮਾਰੀ ਕਾਰਨ ਸੈਨ ਫਰਾਂਸਿਸਕੋ ਦੇ ਹਸਪਤਾਲ ਵਿਚ ਹੋ ਸੀ ਮੌਤ
Zakir Hussain: ਵਿਸ਼ਵ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਦੀ 15 ਦਸੰਬਰ ਦੀ ਰਾਤ ਨੂੰ ਸੈਨ ਫਰਾਂਸਿਸਕੋ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਤਬਲਾ ਵਾਦਕ ਜ਼ਾਕਿਰ ਹੁਸੈਨ ਨੂੰ ਵੀਰਵਾਰ ਨੂੰ ਸੈਨ ਫਰਾਂਸਿਸਕੋ ਵਿਚ ਸੁਪੁਰ-ਦੇ-ਖ਼ਾਕ ਕਰ ਦਿਤਾ ਗਿਆ। ਇਸ ਦੌਰਾਨ ਸੈਨ ਫਰਾਂਸਿਸਕੋ ਦੇ ਫਰਨਵੁੱਡ ਕਬਰਸਤਾਨ ਵਿਚ ਹੁਸੈਨ ਨੂੰ ਉਨ੍ਹਾਂ ਸੰਗੀਤਕ ਸ਼ਰਧਾਂਜਲੀ ਭੇਟ ਕੀਤੀ ਗਈ।
ਦੁਨੀਆ ਦੇ ਸਭ ਤੋਂ ਵਧੀਆ ਤਬਲਾ ਵਾਦਕਾਂ ਵਿਚੋਂ ਇਕ ਹੁਸੈਨ ਦੀ ਸੋਮਵਾਰ ਨੂੰ ਫੇਫੜਿਆਂ ਦੀ ਬਿਮਾਰੀ 'ਇਡੀਓਪੈਥਿਕ ਪਲਮੋਨਰੀ ਫਾਈਬਰੋਸਿਸ' ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਸੈਨ ਫਰਾਂਸਿਸਕੋ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਹ 73 ਸਾਲ ਦੇ ਸਨ।
ਜ਼ਾਕਿਰ ਹੁਸੈਨ ਮਸ਼ਹੂਰ ਤਬਲਾ ਵਾਦਕ ਅੱਲਰਖਾ ਦੇ ਪੁੱਤਰ ਸਨ। ਹੁਸੈਨ ਨੇ ਤਬਲੇ ਦੀ ਤਾਲ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਸੀਮਾਵਾਂ ਤੋਂ ਬਾਹਰ ਕੱਢ ਕੇ ਜੈਜ਼ ਅਤੇ ਪਛਮੀ ਸ਼ਾਸਤਰੀ ਸੰਗੀਤ ਤਕ ਪਹੁੰਚਾਇਆ । ਭਾਰਤ ਦੇ ਪ੍ਰਸਿੱਧ ਸੰਗੀਤਕਾਰਾਂ ਵਿਚੋਂ ਇਕ ਹੁਸੈਨ ਨੇ ਛੇ ਦਹਾਕਿਆਂ ਦੇ ਕਰੀਅਰ ਵਿਚ ਚਾਰ ਗ੍ਰੈਮੀ ਅਵਾਰਡ ਪ੍ਰਾਪਤ ਕੀਤੇ।
ਹੁਸੈਨ ਅਪਣੇ ਪਿੱਛੇ ਪਤਨੀ ਐਂਟੋਨੀਆ ਮਿਨੇਕੋਲਾ, ਧੀਆਂ ਅਨੀਸਾ ਕੁਰੈਸ਼ੀ ਅਤੇ ਇਜ਼ਾਬੇਲਾ ਕੁਰੈਸ਼ੀ, ਉਸਦੇ ਭਰਾ ਤੌਫੀਕ ਕੁਰੈਸ਼ੀ ਅਤੇ ਫਜ਼ਲ ਕੁਰੈਸ਼ੀ ਅਤੇ ਭੈਣ ਖੁਰਸ਼ੀਦ ਔਲੀਆ ਛੱਡ ਗਏ ਹਨ।