ਤਾਈਵਾਨ ਵਿੱਚ ਇੱਕ ਨੌਜਵਾਨ ਨੇ ਭੀੜ 'ਤੇ ਚਾਕੂ ਨਾਲ ਕੀਤਾ ਹਮਲਾ, 4 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਈ ਲੋਕ ਹੋਏ ਜ਼ਖ਼ਮੀ

Taiwan man knife attacked News

Taiwan Man Knife Attacked News : ਤਾਈਵਾਨ ਦੀ ਰਾਜਧਾਨੀ ਤਾਈਪੇ ਦੇ ਭੀੜ-ਭਾੜ ਵਾਲੇ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਨੇ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਮਲਾਵਰ ਨੇ ਡਰ ਫੈਲਾਉਣ ਲਈ ਧੂੰਏਂ ਦੇ ਗ੍ਰਨੇਡ ਵੀ ਸੁੱਟੇ।

ਇਹ ਹਮਲਾ ਤਾਈਪੇਈ ਮੇਨ ਸਟੇਸ਼ਨ 'ਤੇ ਹੋਇਆ। ਜੋ ਕਿ ਸ਼ਹਿਰ ਦਾ ਸਭ ਤੋਂ ਵਿਅਸਤ ਰੇਲਵੇ ਅਤੇ ਮੈਟਰੋ ਸਟੇਸ਼ਨ ਹੈ। ਨੌਜਵਾਨ ਨੇ ਸ਼ਾਮ ਦੇ ਭੀੜ-ਭੜੱਕੇ ਵਾਲੇ ਸਮੇਂ ਸਟੇਸ਼ਨ ਦੇ ਅੰਦਰ ਇੱਕ ਧੂੰਏਂ ਵਾਲਾ ਬੰਬ ਸੁੱਟਿਆ ਅਤੇ ਫਿਰ ਨੇੜਲੇ ਝੋਂਗਸ਼ਾਨ ਖੇਤਰ ਵੱਲ ਭੱਜ ਗਿਆ।

ਉੱਥੇ ਉਸ ਨੇ ਸੜਕ 'ਤੇ ਅਤੇ ਇੱਕ ਸ਼ਾਪਿੰਗ ਮਾਲ ਵਿੱਚ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ। ਚਸ਼ਮਦੀਦਾਂ ਅਨੁਸਾਰ, ਧੂੰਏਂ ਨਾਲ ਹਫੜਾ-ਦਫੜੀ ਮਚ ਗਈ। ਲੋਕ ਆਪਣੀਆਂ ਜਾਨਾਂ ਬਚਾਉਣ ਇਧਰ ਉਧਰ ਭੱਜੇ।